25.3 C
Jalandhar
Thursday, October 17, 2024
spot_img

ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ 11 ਪਿਸਤੌਲਾਂ ਤੇ ਬੀ ਐੱਮ ਡਬਲਿਊ ਸਣੇ ਗਿ੍ਫ਼ਤਾਰ

ਚੰਡੀਗੜ੍ਹ (ਗੁਰਜੀਤ ਬਿੱਲਾ)
ਮੁਹਲੀ ਪੁਲਸ ਦੇ ਸੀ ਆਈ ਏ ਸਟਾਫ ਥਾਣਾ ਸਿਟੀ ਖਰੜ ਨੇ ਖ਼ਤਰਨਾਕ ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੇ ਗੁਰਗੇ ਮਨਪ੍ਰੀਤ ਸਿੰਘ ਉਰਫ਼ ਭੀਮਾ (25) ਨੂੰ ਫੜ ਲਿਆ | ਉਹ ਲੁਧਿਆਣਾ ਦਾ ਰਹਿਣ ਵਾਲਾ ਹੈ | ਉਸ ਤੋਂ ਪੁਲਸ ਨੇ 11 ਪਿਸਟਲ ਅਤੇ ਇੱਕ ਬੀ ਐੱਮ ਡਬਲਯੂ ਵੀ ਫੜੀ | ਭੀਮਾ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਆਉਂਦੇ ਪਿੰਡ ਹਾਜੀਪੁਰ ਨਿਵਾਸੀ ਸੁਨੀਲ ਕੁਮਾਰ ਉਰਫ਼ ਮੋਨੀ ਗੁੱਜਰ, ਹੁਸ਼ਿਆਰਪੁਰ ਦੇ ਜਸਮੀਤ ਸਿੰਘ ਉਰਫ਼ ਲੱਕੀ ਅਤੇ ਪਟਿਆਲਾ ਦੇ ਨਿਖਿਲ ਕਾਂਤ ਸ਼ਰਮਾ ਦਾ ਪੁਰਾਣਾ ਸਾਥੀ ਹੈ |
ਪੁਲਸ ਨੇ ਦੱਸਿਆ ਕਿ ਭੀਮਾ ਤੋਂ ਫੜੇ ਗਏ ਹਥਿਆਰਾਂ ਦੀ ਸਪਲਾਈ ਕੁਰੂਕਸ਼ੇਤਰ ਦੇ ਪਿੰਡ ਖਿਜਰਪੁਰ ਦੇ ਅਸ਼ਵਨੀ ਕੁਮਾਰ ਉਰਫ਼ ਸਰਪੰਚ ਨੇ ਭੀਮਾ, ਸੁਨੀਲ, ਜਸਮੀਤ ਅਤੇ ਨਿਖਿਲ ਕਾਂਤ ਨੂੰ ਕੀਤੀ ਸੀ | ਅਸ਼ਵਨੀ ਨੂੰ ਪਹਿਲਾ ਹੀ ਸੀ ਆਈ ਏ ਸਟਾਫ਼ ਨੇ ਖਰੜ ‘ਚ ਦਰਜ ਇੱਕ ਅਪਰਾਧਕ ਕੇਸ ‘ਚ ਗਿ੍ਫ਼ਤਾਰ ਕੀਤਾ ਹੋਇਆ ਹੈ | ਪੁਲਸ ਬਰਾਮਦ ਪਿਸਟਲ ‘ਚ ਆਸਟ੍ਰੀਅਲ ਦੀ ਇੱਗ ਕਲਾਕ 9 ਐੱਮ ਅੱੈਮ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ | ਬਾਕੀ 10 ਪਿਸਟਲ .32 ਬੋਰ ਦੇ ਹਨ | ਤਿੰਨ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ | ਮਨਪ੍ਰੀਤ ਸਿੰਘ ਉਰਫ਼ ਭੀਮਾ ਖਿਲਾਫ਼ ਖਰੜ ‘ਚ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ | ਪੁਲਸ ਮੁਤਾਬਕ ਉਸ ਨੂੰ ਖਰੜ ਦੇ ਕ੍ਰਿਸਚੀਅਨ ਸਕੂਲ, ਟੀ ਪੁਆਇੰਟ ਕੋਲੋਂ ਬੀਤੀ ਸ਼ਾਮ 4 ਵਜੇ ਕਾਬੂ ਕੀਤਾ ਗਿਆ | ਉਸ ਖਿਲਾਫ਼ 9 ਮਾਰਚ, 2019 ਨੂੰ ਲੁਧਿਆਣਾ ਅਤੇ 7 ਜੂਨ, 2022 ਨੂੰ ਖਰੜ ‘ਚ ਇੱਕ ਕੇਸ ਦਰਜ ਕੀਤਾ ਗਿਆ ਸੀ | ਇਹ ਮਾਮਲੇ ਚੋਰੀ, ਸਬੂਤ ਮਿਟਾਉਣ, ਐੱਨ ਡੀ ਪੀ ਐਸ ਐਕਟ, ਆਰਮਜ਼ ਐਕਟ ਆਦਿ ‘ਚ ਦਰਜ ਹਨ | ਪੁਲਸ ਨੇ ਬਰਾਮਦ ਬੀ ਐੱਮ ਡਬਲਯੂ ਕਾਰ ਬਾਰੇ ਦੱਸਿਆ ਕਿ ਹਰਿਆਣਾ ਨੰਬਰ ਦੀ ਇਹ ਕਾਰ ਜਸਮੀਤ ਸਿੰਘ ਉਰਫ਼ ਲੱਕੀ ਦੇ ਨਾਂਅ ਹੈ | ਇਹ ਡਰੱਗ ਅਤੇ ਹਥਿਆਰਾਂ ਦੀ ਸਪਲਾਈ ਲਈ ਇਸਤੇਮਾਲ ਕੀਤੀ ਜਾ ਰਹੀ ਸੀ |

Related Articles

LEAVE A REPLY

Please enter your comment!
Please enter your name here

Latest Articles