ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਇਕ ਟੀ ਵੀ ਚੈਨਲ ਦੇ ਸਰਵੇ ਨੇ ਮੋਦੀ ਜੀ ਦੀ ਨੀਂਦ ਉਡਾ ਦਿੱਤੀ ਹੈ। ਪਾਰਟੀ ਦੀ ਤਰਜਮਾਨ ਆਤਿਸ਼ੀ ਨੇ ਕਿਹਾਚੈਨਲ ਨੇ ਸਰਵੇ ਵਿਚ ਪੁੱਛਿਆ ਕਿ ਕੀ 2024 ’ਚ ਕੇਜਰੀਵਾਲ ਜੀ ਨੂੰ ਮੋਦੀ ਜੀ ਦੇ ਸਾਹਮਣੇ ਚੁਣੌਤੀ ਮੰਨਦੇ ਹੋ? 63 ਫੀਸਦੀ ਲੋਕਾਂ ਨੇ ਹਾਂ ਵਿਚ ਜਵਾਬ ਦਿੱਤਾ। ਇਸ ਦੇ ਬਾਅਦ ਮੋਦੀ ਜੀ ਦੀ ਨੀਂਦ ਉੱਡ ਗਈ ਹੈ।
ਸਵੇਰ ਤੋਂ ਹੀ ਭਾਜਪਾ ਦੀਆਂ ਕੇਂਦਰੀ ਏਜੰਸੀਆਂ ਫਿਰ ਸਰਗਰਮ ਹੋ ਗਈਆਂ ਹਨ ਤਾਂ ਕਿ ਕਿਸੇ ਤਰ੍ਹਾਂ ਕੇਜਰੀਵਾਲ ਜੀ ਦੀ ਵਧਦੀ ਲੋਕਪਿ੍ਰਅਤਾ ਨੂੰ ਰੋਕਿਆ ਜਾਏ।



