ਹਰਪ੍ਰੀਤ ਸਿੱਧੂ ਦੀ ਪੰਜਾਬ ਵਾਪਸੀ

0
97

ਚੰਡੀਗੜ੍ਹ : ਡੀ ਜੀ ਪੀ ਹਰਪ੍ਰੀਤ ਸਿੰਘ ਸਿੱਧੂ (1992-ਬੈਚ ਦੇ ਆਈ ਪੀ ਐੱਸ ਅਧਿਕਾਰੀ) ਨੂੰ ਪੰਜਾਬ ਵਾਪਸ ਭੇਜਣ ਨਾਲ ਡੀ ਜੀ ਪੀ ਦੇ ਅਹੁਦੇ ਬਾਰੇ ਕਿਆਸਅਰਾਈਆਂ ਨੇ ਜ਼ੋਰ ਫੜ ਲਿਆ ਹੈ। ਡੀ ਜੀ ਪੀ ਸਿੱਧੂ ਨੇ ਵਾਪਸੀ ਲਈ ਅਪੀਲ ਕੀਤੀ ਸੀ। ਮੌਜੂਦਾ ਡੀ ਜੀ ਪੀ ਗੌਰਵ ਯਾਦਵ ਤੇ ਹਰਪ੍ਰੀਤ ਸਿੰਘ ਸਿੱਧੂ ਆਈ ਪੀ ਐੱਸ ਕੇਡਰ ਦੇ ਇੱਕੋ ਬੈਚ ਨਾਲ ਸੰਬੰਧਤ ਹਨ। ਗ੍ਰੇਡੇਸ਼ਨ ਸੂਚੀ ਵਿੱਚ ਹਰਪ੍ਰੀਤ ਸਿੰਘ ਸਿੱਧੂ ਗੌਰਵ ਯਾਦਵ ਤੋਂ ਸੀਨੀਅਰ ਹਨ।