ਛੱਤੀਸਗੜ੍ਹ ਦੇ ਇੱਕ ਸਟੀਲ ਪਲਾਂਟ ਦੀ ਛੱਤ ਡਿੱਗੀ, 6 ਮੌਤਾਂ

0
75

ਰਾਏਪੁਰ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਇੱਕ ਸਟੀਲ ਪਲਾਂਟ ਦੀ ਛੱਤ ਡਿੱਗਣ ਕਾਰਨ 6 ਮੌਤਾਂ ਹੋਣ ਦੀ ਖ਼ਬਰ ਹੈ, ਜਦਕਿ ਅਨੇਕਾਂ ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਛੱਤੀਸਗੜ੍ਹ ਦੀ ਰਾਜਧਾਨੀ ਦੇ ਬਾਹਰਵਾਰ ਸਿਲਤਾਰਾ ਸਨਅਤੀ ਖੇਤਰ ਵਿੱਚ ਗੋਦਾਵਰੀ ਇਸਪਾਤ ਲਿਮਟਿਡ ਵਿੱਚ ਵਾਪਰੀ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ।