ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਉਨ੍ਹਾ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਹੀਂ ਦਿੱਤਾ ਜਾਂਦਾ ਹੈ ਤਾਂ ਇਹ ਅਮਰੀਕਾ ਲਈ ਵੱਡੀ ਬੇਇੱਜ਼ਤੀ ਹੋਵੇਗੀ | ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਦੀ ਆਪਣੀ ਯੋਜਨਾ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਮੰਗਲਵਾਰ ਕੁਆਂਟਿਕੋ ਵਿੱਚ ਫੌਜੀ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਨਿਪਟਾ ਲਿਆ ਹੈ | ਅਸੀਂ ਦੇਖਾਂਗੇ | ਹਮਾਸ ਨੂੰ ਸਹਿਮਤ ਹੋਣਾ ਪਵੇਗਾ, ਅਤੇ ਜੇ ਉਹ ਨਹੀਂ ਕਰਦੇ, ਤਾਂ ਇਹ ਉਨ੍ਹਾਂ ਲਈ ਬਹੁਤ ਮੁਸ਼ਕਲ ਹੋਵੇਗਾ, ਪਰ ਸਾਰੇ ਅਰਬ ਦੇਸ਼ਾਂ, ਮੁਸਲਮ ਦੇਸ਼ਾਂ ਨੇ ਸਹਿਮਤੀ ਦੇ ਦਿੱਤੀ ਹੈ | ਇਜ਼ਰਾਈਲ ਸਹਿਮਤ ਹੋ ਗਿਆ ਹੈ | ਇਹ ਇੱਕ ਸ਼ਾਨਦਾਰ ਗੱਲ ਹੈ | ਇਹ ਬੱਸ ਇਕੱਠਾ ਹੋ ਗਿਆ |”
ਟਰੰਪ ਨੇ ਕਿਹਾ, ”ਕੀ ਤੁਹਾਨੂੰ ਨੋਬੇਲ ਪੁਰਸਕਾਰ ਮਿਲੇਗਾ? ਬਿਲਕੁਲ ਨਹੀਂ | ਉਹ ਇਸ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਦੇਣਗੇ, ਜਿਸ ਨੇ ਕੋਈ ਕੰਮ ਨਹੀਂ ਕੀਤਾ | ਉਹ ਇਸ ਨੂੰ ਉਸ ਵਿਅਕਤੀ ਨੂੰ ਦੇਣਗੇ ਜਿਸ ਨੇ ਡੋਨਾਲਡ ਟਰੰਪ ਦੇ ਦਿਮਾਗ ਬਾਰੇ ਅਤੇ ਜੰਗ ਨੂੰ ਹੱਲ ਕਰਨ ਲਈ ਕੀ ਕਰਨਾ ਪਿਆ, ਇਸ ਬਾਰੇ ਇੱਕ ਕਿਤਾਬ ਲਿਖੀ ਹੋਵੇ… ਪਰ ਇਹ ਸਾਡੇ ਦੇਸ਼ ਲਈ ਇੱਕ ਵੱਡੀ ਬੇਇੱਜ਼ਤੀ ਹੋਵੇਗੀ |”




