ਕਾਕਾ ਸਿੰਘ ਦਾ ਵਿਛੋੜਾ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ : ਅਰਸ਼ੀ

0
153

ਮਾਨਸਾ (ਆਤਮਾ ਸਿੰਘ ਪਮਾਰ)
ਨੇਕਦਿਲ ਇਨਸਾਨ, ਬੇਗਰਜ਼, ਇਮਾਨਦਾਰ ਸ਼ਖ਼ਸੀਅਤ, ਸੀ ਪੀ ਆਈ ਦੇ ਸੀਨੀਅਰ ਆਗੂ ਤੇ ਏਟਕ ਦੇ ਸਾਬਕਾ ਪ੍ਰਧਾਨ ਕਾਮਰੇਡ ਕਾਕਾ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਵੱਖ ਵੱਖ ਧਾਰਮਿਕ, ਸਮਾਜਿਕ, ਵਪਾਰਕ ਜਥੇਬੰਦੀਆਂ ਤੋਂ ਇਲਾਵਾ ਰਾਜਸੀ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਭਾਵੁਕ ਸ਼ਬਦਾਂ ਰਾਹੀਂ ਬਿਆਨ ਕੀਤਾ ਕਿ ਕਿਰਤੀਆਂ ਦੀ ਬੰਦਖਲਾਸੀ ਤੇ ਉਹਨਾਂ ਦੇ ਲੇਖੇ ਆਪਣੇ ਜੀਵਨ ਨੂੰ ਲਾਉਣ ਵਾਲੇ ਸਾਥੀ ਦਾ ਵਿਛੋੜਾ ਪਾਰਟੀ, ਪਰਵਾਰ ਤੇ ਲਹਿਰ ਲਈ ਵੱਡਾ ਘਾਟਾ ਹੈ, ਕਿਉਕਿ ਇੱਕ ਚੰਗੇ ਕਮਿਊਨਿਸਟ ਦੇ ਜਾਣ ਨਾਲ ਲਹਿਰ ਵਿੱਚ ਖੜੋਤ ਦਾ ਆਉਣਾ ਕੁਦਰਤੀ ਵਰਤਾਰਾ ਹੈ।ਅਰਸ਼ੀ ਨੇ ਕਿਹਾ ਕਿ ਉਹਨਾਂ ਦੀ ਸੋਚ ’ਤੇ ਪਹਿਰਾ ਦੇਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਜ਼ਿਲ੍ਹਾ ਸਕੱਤਰ ਸਾਥੀ �ਿਸ਼ਨ ਚੌਹਾਨ ਨੇ ਕਾਕਾ ਸਿੰਘ ਦੀ ਜੀਵਨੀ ’ਤੇ ਚਰਚਾ ਕਰਦਿਆਂ ਕਿਹਾ ਕਿ ਉਹ ਵਿਅਕਤੀ ਨਹੀਂ ਬਲਕਿ ਇੱਕ ਵਿਚਾਰਧਾਰਾ ਹੈ।ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਸ਼ੋਕ ਸੰਦੇਸ਼ ਰਾਹੀਂ ਸਾਥੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ।ਇਸ ਮੌਕੇ ਜ਼ਿਲ੍ਹਾ ਪਾਰਟੀ ਦੇ ਐਡਵੋਕੇਟ ਕੁਲਵਿੰਦਰ ਉੱਡਤ, ਸੀਤਾਰਾਮ ਗੋਬਿੰਦਪੁਰਾ, ਵੇਦ ਪ੍ਰਕਾਸ਼ ਬੁਢਲਾਡਾ, ਰੂਪ ਸਿੰਘ ਢਿੱਲੋਂ, ਰਤਨ ਭੋਲਾ, ਨਰੇਸ਼ ਕੁਮਾਰ ਬੁਰਜ਼ ਹਰੀ, ਦਲਜੀਤ ਸਿੰਘ ਮਾਨਸ਼ਾਹੀਆ, ਦਰਸ਼ਨ ਸਿੰਘ ਮਾਨਸ਼ਾਹੀਆ, ਬੂਟਾ ਸਿੰਘ ਬਰਨਾਲਾ, ਰਾਜਕੁਮਾਰ ਸ਼ਰਮਾ, ਬੰਬੂ ਸਿੰਘ, ਸੁਖਦੇਵ ਸਿੰਘ ਪੰਧੇਰ, ਹਰਨੇਕ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ।ਇਸ ਮੌਕੇ ਜਗਦੀਪ ਸਿੰਘ ਨਕਈ ਸਾਬਕਾ ਮੁੱਖ ਸੰਸਦੀ ਸਕੱਤਰ, ਵਿਜੇ ਕੁਮਾਰ ਸਿੰਗਲਾ ਐਮ ਐਲ ਏ ਮਾਨਸਾ, ਨਾਜ਼ਰ ਸਿੰਘ ਮਾਨਸ਼ਾਹੀਆ ਸਾਬਕਾ ਵਿਧਾਇਕ, ਗੁਰਪ੍ਰੀਤ ਸਿੰਘ ਵਿੱਕੀ, ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ ਮਨਦੀਪ ਗੋਰਾ, ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ, ਡਾ. ਜਨਕ ਰਾਜ ਸਿੰਗਲਾ, ਜਤਿੰਦਰ ਕੁਮਾਰ ਆਗਰਾ, ਡਾ. ਧੰਨਾ ਮੱਲ ਗੋਇਲ, ਬਿੱਕਰ ਸਿੰਘ ਮੰਘਾਣੀਆ, ਹੰਸਰਾਜ ਮੋਫ਼ਰ, ਬ੍ਰਾਹਮਣ ਸਭਾ ਦੇ ਪਿ੍ਰਤਪਾਲ ਮੌਂਟੀ, ਕਮਲ ਸ਼ਰਮਾ, ਬਿੱਕਰ ਸਿੰਘ ਮਾਖਾ, ਸਿਕੰਦਰ ਸਿੰਘ ਘਰਾਂਗਣਾ, ਰਾਜਵਿੰਦਰ ਸਿੰਘ ਰਾਣਾ, ਮੇਜਰ ਸਿੰਘ ਦੂਲੋਵਾਲ, ਗਗਨ ਮਾਨਸ਼ਾਹੀਆ, ਰਾਜ ਜੋਸ਼ੀ, ਰਾਮਪਾਲ ਸਿੰਘ ਐੱਮ ਸੀ, ਗੁਰਦੀਪ ਸਿੰਘ ਦੀਪਾ ਆਦਿ ਆਗੂਆਂ ਨੇ ਵੀ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮੱਖਣ ਮਾਨਸਾ ਵੱਲੋਂ ਬਾਖੂਬੀ ਨਿਭਾਈ ਗਈ।