ਟਰਾਲੇ ਹੇਠ ਆਉਣ ਨਾਲ ਮਾਂ-ਪੁੱਤ ਸਣੇ 3 ਜਣਿਆਂ ਦੀ ਮੌਤ

0
97

ਅੰਮਿ੍ਤਸਰ : ਅਜਨਾਲਾ ਬਾਈਪਾਸ ਫਲਾਈਓਵਰ ਦੇ ਨੇੜੇ ਰਾਮ ਤੀਰਥ ਰੋਡ ‘ਤੇ ਸ਼ੁੱਕਰਵਾਰ ਰਾਤ 11 ਵਜੇ ਟਰਾਲੇ ਹੇਠ ਆ ਕੇ ਬਾਈਕ ਸਵਾਰ ਅÏਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ | ਮਿ੍ਤਕਾਂ ਦੀ ਪਛਾਣ ਸੰਨੀ (27) ਵਾਸੀ ਨਹਿਰੂ ਕਲੋਨੀ, ਰਮਨ (22) ਵਾਸੀ ਪਾਲ ਐਵੇਨਿਊ ਅਤੇ ਉਸ ਦੀ ਮਾਤਾ ਗੀਤਾ (43) ਵਜੋਂ ਹੋਈ ਹੈ | ਟਰਾਲਾ ਮਾਹਲ ਪਿੰਡ ਤੋਂ ਬਾਈਪਾਸ ਵੱਲ ਜਾ ਰਿਹਾ ਸੀ | ਫਲਾਈਓਵਰ ‘ਤੇ ਚੜ੍ਹਦੇ ਸਮੇਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਟਰਾਲਾ ਅਚਾਨਕ ਪਿੱਛੇ ਵੱਲ ਆਉਣਾ ਸ਼ੁਰੂ ਹੋ ਗਿਆ ਤੇ ਪਿੱਛੇ ਆ ਰਹੇ ਬਾਈਕ ਸਵਾਰਾਂ ਨੂੰ ਦਰੜ ਦਿੱਤਾ |
ਕੁੱਤਿਆਂ ਨੇ ਦੋ ਵਿਦੇਸ਼ੀ ਕੋਚਾਂ ਨੂੰ ਚੱਕ ਮਾਰਿਆ
ਨਵੀਂ ਦਿੱਲੀ : ਇੱਥੇ ਜਵਾਹਰਲਾਲ ਨਹਿਰੂ ਸਟੇਡੀਅਮ ‘ਚ ਵਿਸ਼ਵ ਪੈਰਾ-ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਸ਼ੁੱਕਰਵਾਰ ਆਵਾਰਾ ਕੁੱਤਿਆਂ ਨੇ ਦੋ ਵਿਦੇਸ਼ੀ ਕੋਚਾਂ ਨੂੰ ਵੱਢ ਲਿਆ | ਕੀਨੀਆ ਦੇ ਕੋਚ ਡੈਨਿਸ ਮਾਰਾਗੀਆ ਅਤੇ ਜਪਾਨ ਦੀ ਕੋਚ ਮਾਈਕੋ ਓਕੁਮਾਤਸੂ ਕੁੱਤਿਆਂ ਦੇ ਸ਼ਿਕਾਰ ਬਣੇ | ਦੋਹਾਂ ਨੂੰ ਤੁਰੰਤ ਸਫਦਰਜੰਗ ਹਸਪਤਾਲ ਲਿਜਾਇਆ ਗਿਆ |