ਚੰਡੀਗੜ੍ਹ : ਰਿਜ਼ਰਵ ਬੈਂਕ ਆਫ ਇੰਡੀਆ ਦਾ ਚੈੱਕ ਇਕ ਦਿਨ ਵਿਚ ਹੀ ਕਲੀਅਰ ਹੋਣ ਦਾ ਨਿਯਮ ਚਾਰ ਅਕਤੂਬਰ ਤੋਂ ਅਮਲ ਵਿਚ ਆ ਗਿਆ ਹੈ | ਪਹਿਲਾਂ ਦੋ ਦਿਨ ਲਗਦੇ ਸਨ, ਪਰ ਨਵੇਂ ਨਿਯਮ ਤਹਿਤ ਚੈੱਕ ਲਾਉਣ ਦੇ ਕੁਝ ਕੁ ਘੰਟਿਆਂ ਵਿੱਚ ਪੈਸੇ ਖਾਤੇ ਵਿਚ ਆ ਜਾਣਗੇ | ਇਸ ਨਿਯਮ ਦਾ ਨਾਂਅ ਕੰਟੀਨਿਊਸ ਕਲੀਅਰਿੰਗ ਐਂਡ ਸੈਟਲਮੈਂਟ ਹੈ | ਹੁਣ ਬੈਂਕ ਚੈੱਕ ਨੂੰ ਸਕੈਨ ਕਰਨਗੇ ਤੇ ਕੁਝ ਹੀ ਘੰਟਿਆਂ ਵਿੱਚ ਚੱੈਕ ਨੂੰ ਪਾਸ ਕਰ ਦਿੱਤਾ ਜਾਵੇਗਾ | ਇਸੇ ਦੌਰਾਨ ਬੈਂਕਾਂ ਨੇ ਖਾਤਾਧਾਰਕਾਂ ਨੂੰ ਕਿਹਾ ਹੈ ਕਿ ਉਹ ਖਾਤੇ ਵਿੱਚ ਬਣਦੇ ਪੈਸੇ ਰੱਖਣ, ਤਾਂ ਕਿ ਚੈੱਕ ਬਾਊਾਸ ਨਾ ਹੋਵੇ |
ਸ਼ੁਭਮਨ ਵਨ ਡੇ ਦਾ ਵੀ ਕਪਤਾਨ
ਮੁੰਬਈ : ਆਸਟ੍ਰੇਲੀਆ ਖਿਲਾਫ 19 ਅਕਤਬੂਰ ਤੋਂ ਤਿੰਨ ਮੈਚਾਂ ਦੀ ਲੜੀ ਲਈ ਵਨ ਡੇ ਟੀਮ ਦਾ ਰੋਹਿਤ ਸ਼ਰਮਾ ਦੀ ਥਾਂ ਸ਼ੁਭਮਨ ਗਿੱਲ ਨੂੰ ਕਪਤਾਨ ਬਣਾਇਆ ਗਿਆ ਹੈ | ਇਸਤੋਂ ਪਹਿਲਾਂ ਗਿੱਲ ਨੂੰ ਟੈਸਟ ਕਪਤਾਨ ਬਣਾਇਆ ਗਿਆ ਸੀ | ਸ਼ੇ੍ਰਯਸ ਉਪ ਕਪਤਾਨ ਹੋਵੇਗਾ | ਟੀਮ ਵਿੱਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵੀ ਹੋਣਗੇ |
ਤੀਜੇ ਦਿਨ ਹੀ ਹਾਰ
ਅਹਿਮਦਾਬਾਦ : ਭਾਰਤ ਨੇ ਸਨਿੱਚਰਵਾਰ ਵੈਸਟ ਇੰਡੀਜ਼ ਨੂੰ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਹੀ ਪਾਰੀ ਤੇ 140 ਦੌੜਾਂ ਨਾਲ ਹਰਾ ਦਿੱਤਾ | ਵੈਸਟ ਇੰਡੀਜ਼ ਨੇ ਪਹਿਲੀ ਪਾਰੀ ਵਿੱਚ 162 ਦੌੜਾਂ ਬਣਾਈਆਂ ਸਨ, ਜਦਕਿ ਭਾਰਤ ਨੇ ਪਹਿਲੀ ਪਾਰੀ ਪੰਜ ਵਿਕਟਾਂ ਦੇ ਨੁਕਸਾਨ ਨਾਲ 448 ਦੌੜਾਂ ‘ਤੇ ਐਲਾਨ ਦਿੱਤੀ ਸੀ | ਵੈਸਟ ਇੰਡੀਜ਼ ਦੀ ਪੂਰੀ ਟੀਮ ਦੂਜੀ ਪਾਰੀ ਵਿੱਚ 146 ਦੌੜਾਂ ‘ਤੇ ਆਊਟ ਹੋ ਗਈ |
ਮੋਦੀ ਸ਼ੋਅ ਸਟਾਪਰ : ਕੰਗਨਾ
ਨਵੀਂ ਦਿੱਲੀ : ਕੰਗਨਾ ਰਣੌਤ ਨੇ ਮੋਦੀ ਨੂੰ ਸ਼ੋਅ ਸਟਾਪਰ ਤੇ ਸ਼ਾਨਦਾਰ ਸਟਾਈਲ ਵਾਲਾ ਵਿਅਕਤੀ ਦੱਸਿਆ ਹੈ | ਸਵਾਲ ਸੀ ਕਿ ਜੇ ਕਦੇ ਮੌਕਾ ਦਿੱਤਾ ਜਾਵੇ, ਰਾਜਨੀਤੀ ਦੀ ਦੁਨੀਆ ਵਿੱਚੋਂ ਕੌਣ ਰੈਂਪ ‘ਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ? ਉਸ ਦਾ ਜਵਾਬ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ | ਉਸ ਨੇ ਦਿੱਲੀ ਵਿੱਚ ਇੱਕ ਫੈਸ਼ਨ ਈਵੈਂਟ ਦੌਰਾਨ ਕਿਹਾ ਕਿ ਮੋਦੀ ਦਾ ਸ਼ਾਨਦਾਰ ਸਟਾਈਲ ਹੈ |



