ਮੁੱਖ ਮੰਤਰੀ ਨੂੰ 1.55 ਕਰੋੜ ਦਾ ਚੈੱਕ ਭੇਟ

0
131

ਚੰਡੀਗੜ੍ਹ : ਪੰਜਾਬ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਮੁੜ ਵਸੇਬੇ ਅਤੇ ਰਾਹਤ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਚੀਫ਼ ਮਨਿਸਟਰ ਰੰਗਲਾ ਪੰਜਾਬ ਫੰਡ’ ਵਿੱਚ ਐੱਸ ਬੀ ਆਈ ਚੰਡੀਗੜ੍ਹ ਸਰਕਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ | ਇਸ ਦÏਰਾਨ ਐੱਸ ਬੀ ਆਈ ਵੱਲੋਂ 1.55 ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਗਿਆ¢ਇਸ ਮÏਕੇ ਕ੍ਰਿਸ਼ਨ ਸ਼ਰਮਾ ਚੀਫ਼ ਜਨਰਲ ਮੈਨੇਜਰ ਐੱਸ ਬੀ ਆਈ, ਮਨਮੀਤ ਸਿੰਘ ਛਾਬੜਾ ਜਨਰਲ ਮੈਨੇਜਰ ਐੱਸ ਬੀ ਆਈ, ਕਾਜਲ ਭੌਮਿਕ ਡਿਪਟੀ ਜਨਰਲ ਮੈਨੇਜਰ ਐੱਚ ਆਰ ਐੱਸ ਬੀ ਆਈ, ਰਾਜੀਵ ਸਰਹਿੰਦੀ ਪ੍ਰਧਾਨ, ਪਿ੍ਯਵਰਤ ਜਨਰਲ ਸਕੱਤਰ ਐੱਸ ਬੀ ਆਈ ਆਫੀਸਰਜ਼ ਐਸੋਸੀਏਸ਼ਨ ਚੰਡੀਗੜ੍ਹ ਸਰਕਲ ਅਤੇ ਕÏਸ਼ਲ ਐੱਸ ਬੀ ਆਈ ਸਟਾਫ ਐਸੋਸੀਏਸ਼ਨ ਵੀ ਮÏਜੂਦ ਸਨ, ਜਿਨ੍ਹਾਂ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਤ ਲੋਕਾਂ ਦੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਦÏਰਾਨ ਮੁੱਖ ਮੰਤਰੀ ਭਗੰਵਤ ਮਾਨ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਐੱਸ ਬੀ ਆਈ ਆਫੀਸਰਜ਼ ਐਸੋਸੀਏਸ਼ਨ ਅਤੇ ਐੱਸ ਬੀ ਆਈ ਸਟਾਫ਼ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਗਿਆ¢