ਤਾਕਾਈਚੀ ਜਾਪਾਨ ਦੀ ਪਹਿਲੀ ਮਹਿਲਾ ਪੀ ਐੱਮ ਬਣੇਗੀ

0
116

ਟੋਕੀਓ : ਜਾਪਾਨ ਦੀ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਨੇ ਸਨਿੱਚਰਵਾਰ ਕੱਟੜਪੰਥੀ ਰਾਸ਼ਟਰਵਾਦੀ ਸਾਨਾਏ ਤਾਕਾਈਚੀ ਨੂੰ ਨਵਾਂ ਮੁਖੀ ਚੁਣ ਲਿਆ, ਜਿਸ ਨਾਲ ਉਹ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਨ ਜਾ ਰਹੀ ਹੈ | ਲਿਬਰਲ ਡੈਮੋਕ੍ਰੇਟਿਕ ਪਾਰਟੀ ਨੇ 64 ਸਾਲਾ ਤਾਕਾਈਚੀ ਨੂੰ ਲੋਕਾਂ ਦਾ ਵਿਸ਼ਵਾਸ ਮੁੜ ਹਾਸਲ ਕਰਨ ਲਈ ਚੁਣਿਆ ਹੈ | ਸ਼ਿਗੇਰੂ ਇਸ਼ੀਬਾ ਦੀ ਥਾਂ ਪ੍ਰਧਾਨ ਮੰਤਰੀ ਦੀ ਚੋਣ ਲਈ ਸੰਸਦ ‘ਚ ਵੋਟਿੰਗ 15 ਅਕਤੂਬਰ ਨੂੰ ਹੋਣ ਦੀ ਉਮੀਦ ਹੈ |