ਅੰਮਿ੍ਤਸਰ-ਬਰਮਿੰਘਮ ਉਡਾਣ ਦੀ ਹੰਗਾਮੀ ਲੈਂਡਿੰਗ

0
111

ਮੁੰਬਈ : ਏਅਰ ਇੰਡੀਆ ਦੀ ਅੰਮਿ੍ਤਸਰ ਤੋਂ ਬਰਮਿੰਘਮ ਜਾ ਰਹੀ ਉਡਾਣ ਦੇ ਅਮਲੇ ਨੇ ਦਾਅਵਾ ਕੀਤਾ ਹੈ ਕਿ 4 ਅਕਤੂਬਰ ਨੂੰ ਬਰਮਿੰਘਮ ਹਵਾਈ ਅੱਡੇ ‘ਤੇ ਲੈਂਡ ਕਰਨ ਤੋਂ ਪਹਿਲਾਂ ਜਹਾਜ਼ ਬੋਇੰਗ 787 ਵਿਚ ਰੈਮ ਏਅਰ ਟਰਬਾਈਨ ਨੂੰ ਅਚਾਨਕ ਅਮਲ ਵਿਚ ਲਿਆਉਣਾ ਪਿਆ | ਹਾਲਾਂਕਿ ਜਹਾਜ਼ ਸੁਰੱਖਿਅਤ ਉੱਤਰ ਗਿਆ | ਦੱਸਣਾ ਬਣਦਾ ਹੈ ਕਿ ਰੈਮ ਏਅਰ ਟਰਬਾਈਨ ਨੂੰ ਜਹਾਜ਼ ਦੇ ਦੋਵੇਂ ਇੰਜਣ ਫੇਲ੍ਹ ਹੋਣ ਜਾਂ ਫਿਰ ਇਲੈਕਟਰਾਨਿਕ ਜਾਂ ਹਾਈਡਰੌਲਿਕ ਸਿਸਟਮ ਫੇਲ੍ਹ ਹੋਣ ਦੀ ਸਥਿਤੀ ਵਿਚ ਹੀ ਅਮਲ ‘ਚ ਲਿਆਇਆ ਜਾਂਦਾ ਹੈ | ਅਜਿਹੀ ਸਥਿਤੀ ਵਿਚ ਜਹਾਜ਼ ਐਮਰਜੈਂਸੀ ਪਾਵਰ ਜਨਰੇਟ ਕਰਨ ਲਈ ਹਵਾ ਦੀ ਰਫ਼ਤਾਰ ਨੂੰ ਵਰਤਦਾ ਹੈ | ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਬਰਮਿੰਘਮ-ਦਿੱਲੀ ਉਡਾਣ ਰੱਦ ਕਰ ਦਿੱਤੀ ਹੈ ਤੇ ਜਹਾਜ਼ ਨੂੰ ਜਾਂਚ ਲਈ ਅਜੇ ਜ਼ਮੀਨ ‘ਤੇ ਹੀ ਰੱਖਿਆ ਜਾਵੇਗਾ |
ਦਾਰਜੀਲਿੰਗ ‘ਚ ਮੀਂਹ ਕਾਰਨ ਜ਼ਮੀਨ ਖਿਸਕੀ, 20 ਮੌਤਾਂ
ਕੋਲਕਾਤਾ : ਪੱਛਮੀ ਬੰਗਾਲ ਦੀ ਦਾਰਜੀਲਿੰਗ ਸਬ ਡਵੀਜ਼ਨ ਵਿੱਚ ਲਗਾਤਾਰ ਭਾਰੀ ਮੀਂਹ ਕਰਕੇ ਸ਼ਨਿਚਰਵਾਰ ਦੇਰ ਰਾਤ ਮਿਰਿਕ ਦੇ ਕੁਝ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ 20 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਦੋ ਜਣੇ ਲਾਪਤਾ ਹਨ | ਮਿਰਿਕ-ਸੁਖੀਆਪੋਖਰੀ ਰੋਡ ‘ਤੇ ਜ਼ਮੀਨ ਖਿਸਕਣ ਕਰਕੇ ਆਵਾਜਾਈ ਵਿਚ ਵਿਘਨ ਪਿਆ ਤੇ ਨੇੜਲੇ ਕਈ ਇਲਾਕਿਆਂ ਨਾਲੋਂ ਸੰਪਰਕ ਟੁੱਟ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਆਫ਼ਤ ਰਿਸਪੌਂਸ ਬਲ ਦੀ ਟੀਮ ਮਿਰਿਕ ਝੀਲ ਖੇਤਰ ਵਿੱਚ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ, ਜਿੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ |
ਨੇਪਾਲ ‘ਚ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ 51 ਮੌਤਾਂ
ਕਾਠਮੰਡੂ : ਪੂਰਬੀ ਨੇਪਾਲ ਦੇ ਕੋਸ਼ੀ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ ਘੱਟੋ-ਘੱਟ 51 ਵਿਅਕਤੀਆਂ ਦੀ ਮੌਤ ਹੋ ਗਈ | ਪੁਲਸ ਨੇ ਦੱਸਿਆ ਕਿ ਘੋਸਾਂਗ ਵਿੱਚ ਛੇ ਅਤੇ ਮਾਨਸੇਬੰਗ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਲਮ ਜ਼ਿਲ੍ਹੇ ਦੇ ਹੋਰ ਇਲਾਕਿਆਂ ਵਿੱਚ ਸੱਤ ਹੋਰ ਮਾਰੇ ਗਏ | ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਬਚਾਅ ਕਾਰਜਾਂ ਲਈ ਤਾਇਨਾਤ ਨੇਪਾਲ ਫੌਜ ਨੇ ਇੱਕ ਹੈਲੀਕਾਪਟਰ ਦੀ ਮਦਦ ਨਾਲ ਇੱਕ ਗਰਭਵਤੀ ਅÏਰਤ ਸਮੇਤ ਦੋ ਜ਼ਖਮੀਆਂ ਨੂੰ ਘਟਨਾ ਵਾਲੀ ਥਾਂ ਤੋਂ ਬਾਹਰ ਕੱਢਿਆ | ਉਂਝ ਖਰਾਬ ਮੌਸਮ ਕਾਰਨ ਬਚਾਅ ਕਾਰਜ ਅਸਰ ਅੰਦਾਜ਼ ਹੋਏ | ਖਰਾਬ ਮੌਸਮ ਕਰਕੇ ਤਿ੍ਭੂਵਨ ਕੌਮਾਂਤਰੀ ਹਵਾਈ ਅੱਡੇ ‘ਤੇ ਘਰੇਲੂ ਉਡਾਣਾਂ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ |
ਬਿਹਾਰ ‘ਚ ਚੋਣਾਂ 22 ਨਵੰਬਰ ਤੋਂ ਪਹਿਲਾਂ : ਗਿਆਨੇਸ਼ ਕੁਮਾਰ
ਪਟਨਾ : ਮੁੱਖ ਚੋਣ ਕਮਿਸ਼ਨਰ (ਸੀ ਈ ਸੀ) ਗਿਆਨੇਸ਼ ਕੁਮਾਰ ਨੇ ਐਲਾਨ ਕੀਤਾ ਕਿ ਬਿਹਾਰ ਵਿਧਾਨ ਸਭਾ ਚੋਣਾਂ 22 ਨਵੰਬਰ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ | ਗਿਆਨੇਸ਼ ਕੁਮਾਰ ਨੇ ਕਿਹਾ ਕਿ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 22 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ | ਸੂਬੇ ਦੀਆਂ ਚੋਣਾਂ ਉਸ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ | ਪਟਨਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੀ ਈ ਸੀ ਗਿਆਨੇਸ਼ ਕੁਮਾਰ ਨੇ ਦੱਸਿਆ ਕਿ ਬਿਹਾਰ ਵਿੱਚ 243 ਵਿਧਾਨ ਸਭਾ ਹਲਕੇ ਹਨ | ਇਨ੍ਹਾਂ ਵਿੱਚੋਂ ਦੋ ਸੀਟਾਂ ਐਸ ਟੀ ਲਈ ਅਤੇ 38 ਐਸ ਸੀ ਲਈ ਰਾਖਵੀਆਂ ਹਨ | ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਟੀਮ ਦੋ ਦਿਨਾਂ ਤੋਂ ਬਿਹਾਰ ਵਿੱਚ ਹੈ | ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਵੋਟਰਾਂ ਨੂੰ 15 ਦਿਨਾਂ ਦੇ ਅੰਦਰ ਵੋਟਰ ਆਈ ਡੀ ਜਾਰੀ ਕਰਨ ਦੇ ਪ੍ਰਬੰਧ ਕੀਤੇ ਗਏ ਹਨ |