ਗ੍ਰੇਟਰ ਨੋਇਡਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨਾਲ ਮਿਲ ਕੇ ਪਸ਼ੂਆਂ ’ਚ ਫੈਲੀ ਲੰਪੀ ਸਕਿਨ ਦੀ ਬਿਮਾਰੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਈ ਸੂਬੇ ਇਸ ਬਿਮਾਰੀ ਨਾਲ ਪੀੜਤ ਹਨ ਅਤੇ ਇਹ ਬਿਮਾਰੀ ਡੇਅਰੀ ਖੇਤਰ ਲਈ ਵੱਡੀ ਚਿੰਤਾ ਦਾ ਕਾਰਨ ਬਣ ਗਈ ਹੈ। ਪ੍ਰਧਾਨ ਮੰਤਰੀ ਇਥੇ ਇੰਡੀਆ ਐਕਸਪੋ ਸੈਂਟਰ ਐਂਡ ਮਾਰਟ ਵੱਲੋਂ ਕਰਵਾਏ ‘ਕੌਮਾਂਤਰੀ ਡੇਅਰੀ ਫੈਡਰੇਸ਼ਨ ਵਿਸ਼ਵ ਡੇਅਰੀ ਸੰਮੇਲਨ’ 2022 ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾਸਾਡੇ ਵਿਗਿਆਨੀਆਂ ਨੇ ਲੰਪੀ ਸਕਿਨ ਰੋਗ ਲਈ ਸਵਦੇਸ਼ੀ ਟੀਕਾ ਵੀ ਤਿਆਰ ਕੀਤਾ ਹੈ।



