ਜਲੰਧਰ : ਪਿੰਡ ਭਟਨੂਰਾ ਲੁਬਾਣਾ ਦਾ ਨੌਜਵਾਨ ਅਰਵਿੰਦਰ ਸਿੰਘ ਡੰਕੀ ਰੂਟ ਰਾਹੀਂ ਫਰਾਂਸ ਤੋਂ ਇੰਗਲੈਂਡ ਜਾਣ ਦੌਰਾਨ ਲਾਪਤਾ ਹੋ ਗਿਆ ਹੈ |
ਉਹ 80 ਦੇ ਕਰੀਬ ਹੋਰ ਨੌਜਵਾਨਾਂ ਨਾਲ ਕਿਸ਼ਤੀ ਵਿੱਚ ਸਵਾਰ ਸੀ, ਜਿਹੜੀ ਇੰਗਲੈਂਡ ਜਾ ਰਹੀ ਸੀ | ਇੱਕ ਅਕਤੂਬਰ ਨੂੰ ਇੰਗਲਿਸ਼ ਚੈਨਲ ਵਿੱਚ ਕਿਸ਼ਤੀ ਪਲਟ ਗਈ ਸੀ | ਇਸ ਦੀ ਸੂਚਨਾ ਹਾਦਸੇ ਵਿੱਚ ਬਚੇ ਕਪੂਰਥਲਾ ਦੇ ਚੋਹਾਣਾ ਪਿੰਡ ਦੇ ਨੌਜਵਾਨ ਨੇ 2 ਅਕਤੂਬਰ ਨੂੰ ਦਿੱਤੀ ਸੀ | ਲਾਪਤਾ ਨੌਜਵਾਨ ਦੇ ਛੋਟੇ ਭਰਾ ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਅਰਵਿੰਦਰ 18 ਮਈ ਨੂੰ ਵਰਕ ਪਰਮਿਟ ਵੀਜ਼ਾ ‘ਤੇ ਪੁਰਤਗਾਲ ਗਿਆ ਸੀ | ਪਤਾ ਲੱਗਾ ਕਿ ਉਹ ਕੁਝ ਹੋਰ ਨੌਜਵਾਨਾਂ ਨੂੰ ਉਥੇ ਮਿਲਿਆ ਅਤੇ ਉਨ੍ਹਾਂ ਨੇ ਡੰਕੀ ਰਾਹੀਂ ਇੰਗਲੈਂਡ ਜਾਣ ਦਾ ਮਨ ਬਣਾਇਆ |





