ਏ ਡੀ ਜੀ ਪੀ ਵੱਲੋਂ ਖੁਦਕੁਸ਼ੀ

0
59

ਚੰਡੀਗੜ੍ਹ : ਹਰਿਆਣਾ ਦੇ ਵਧੀਕ ਡਾਇਰੈਕਟਰ ਜਨਰਲ ਪੁਲਸ ਵਾਈ ਪੂਰਨ ਕੁਮਾਰ ਨੇ ਮੰਗਲਵਾਰ ਚੰਡੀਗੜ੍ਹ ਸਥਿਤ ਆਪਣੀ ਸੈਕਟਰ 11 ਰਿਹਾਇਸ਼ ‘ਤੇ ਖੁਦ ਨੂੰ ਗੋਲੀ ਮਾਰ ਲਈ | ਜਾਣਕਾਰੀ ਅਨੁਸਾਰ ਉਨ੍ਹਾ ਆਪਣੀ ਜਾਨ ਲੈਣ ਲਈ ਸਰਵਿਸ ਰਿਵਾਲਵਰ ਦੀ ਵਰਤੋਂ ਕੀਤੀ | ਉਹ ਰੋਹਤਕ ਸੁਨਾਰੀਆ ਜੇਲ੍ਹ ਵਿਖੇ ਤਾਇਨਾਤ ਸਨ | ਜਾਂਚ ਲਈ ਪੁਲਸ ਟੀਮਾਂ ਅਤੇ ਫੋਰੈਂਸਿਕ ਮਾਹਰ ਮੌਕੇ ‘ਤੇ ਪੱੁਜੇ | ਘਟਨਾ ਸਮੇਂ ਕੁਮਾਰ ਦੀ ਪਤਨੀ ਅਮਨੀਤ ਪੀ. ਕੁਮਾਰ, ਜੋ ਇੱਕ ਸੀਨੀਅਰ ਆਈ ਏ ਐੱਸ ਅਫ਼ਸਰ ਹਨ, ਘਰ ਵਿੱਚ ਮੌਜੂਦ ਨਹੀਂ ਸਨ | ਉਹ ਇਸ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੇ ਇੱਕ ਅਧਿਕਾਰਤ ਵਫ਼ਦ ਵਿੱਚ ਸ਼ਾਮਲ ਹਨ, ਜੋ ਜਪਾਨ ਦੌਰੇ ‘ਤੇ ਹੈ | ਪੂਰਨ ਕੁਮਾਰ ਹਰਿਆਣਾ ਕਾਡਰ ਦੇ ਇੱਕ ਸਤਿਕਾਰਤ ਅਧਿਕਾਰੀ ਸਨ ਅਤੇ ਆਪਣੇ ਕੈਰੀਅਰ ਦੌਰਾਨ ਕਈ ਅਹਿਮ ਅਹੁਦਿਆਂ ‘ਤੇ ਰਹੇ | ਆਂਧਰਾ ਪ੍ਰਦੇਸ਼ ਦੇ 52 ਸਾਲਾ ਪੂਰਨ ਕੁਮਾਰ ਪੁਲਸ ਰੈਂਕ ਵਿੱਚ ਅਨੁਸੂਚਿਤ ਜਾਤਾਂ ਦੀ ਨੁਮਾਇੰਦਗੀ, ਸੀਨੀਆਰਤਾ ਤੇ ਅਧਿਕਾਰੀਆਂ ਦੇ ਹੱਕਾਂ ਵਰਗੇ ਮੁੱਦਿਆਂ ‘ਤੇ ਖੁੱਲ੍ਹ ਕੇ ਵਿਚਾਰ ਰੱਖਦੇ ਸਨ | ਉਨ੍ਹਾ ਕਈ ਅਧਿਕਾਰੀਆਂ ਵੱਲੋਂ ਇੱਕ ਤੋਂ ਵੱਧ ਕੋਠੀਆਂ ‘ਤੇ ਕਬਜ਼ੇ ਦਾ ਦੋਸ਼ ਵੀ ਲਾਇਆ ਸੀ |