ਜਲੰਧਰ (ਰਾਜੇਸ਼ ਥਾਪਾ)
ਐਡਵੋਕੇਟਸ ਫਾਰ ਫਾਰਮਰ ਐਂਡ ਲੇਬਰਰਜ਼ ਦੀ ਹੰਗਾਮੀ ਮੀਟਿੰਗ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਪਿਛਲੇ ਦਿਨੀ ਰਾਕੇਸ਼ ਕਿਸ਼ੋਰ ਵਕੀਲ ਵੱਲੋਂ ਕਿਸੇ ਖਾਸ ਧਰਮ ਦਾ ਨਾਂਅ ਲੈ ਕੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਈ ਵੱਲ ਜੁੱਤੀ ਸੁੱਟ ਕੇ ਮਾਰਨ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ¢ ਸੰਸਥਾ ਦੇ ਪ੍ਰਧਾਨ ਕਾਹਲੋਂ ਨੇ ਕਿਹਾ ਕਿ ਅਜਿਹੀ ਛੋਟੀ ਮਾਨਸਿਕਤਾ ਵਾਲੇ ਲੋਕ ਖਾਸਕਰ ਇੱਕ ਵਕੀਲ ਵੱਲੋਂ ਕੀਤਾ ਗਿਆ ਇਹ ਕੰਮ ਬਹੁਤ ਹੀ ਨਿੰਦਣਯੋਗ ਹੈ¢ਬਾਰ ਕੌਂਸਲ ਵੱਲੋਂ ਉਕਤ ਵਕੀਲ ਦਾ ਲਾਈਸੈਂਸ ਰੱਦ ਕਰਨਾ ਬਿਲਕੁਲ ਸਹੀ ਹੈ¢ਅਜਿਹੇ ਲੋਕ ਸਮਾਜ ਵਿੱਚ ਰਹਿਣ ਦੇ ਕਾਬਲ ਨਹੀ ਹਨ¢ ਇਸ ਵਕੀਲ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ¢ ਸੰਸਥਾ ਦੇ ਜਨਰਲ ਸਕੱਤਰ ਐਡਵੋਕੇਟ ਰਾਜੂ ਅੰਬੇਡਕਰ ਨੇ ਕਿਹਾ ਕਿ ਸਾਡਾ ਭਾਰਤ ਦੇਸ਼ ਇੱਕ ਧਰਮ ਨਿਰਪੱਖ ਦੇਸ਼ ਹੈ, ਜਿਸ ਵਿੱਚ ਭਾਰਤ ਦੇ ਹਰ ਨਾਗਰਿਕ ਨੂੰ ਸੰਵਿਧਾਨ ਤਹਿਤ ਸਮਾਨਤਾ ਦਾ ਅਧਿਕਾਰ ਹੈ¢ ਅਜਿਹੇ ਲੋਕ ਧਰਮ ਦਾ ਸਹਾਰਾ ਲੈ ਕੇ ਸਾਡੇ ਵਿੱਚ ਵੰਡ ਪਾਉਣੀ ਚਾਹੁੰਦੇ ਹਨ, ਜਿਸ ਵਿੱਚ ਉਹ ਕਦੇ ਵੀ ਸਫਲ ਨਹੀ ਹੋ ਸਕਦੇ¢ ਅੱਜ ਦੀ ਪੀੜ੍ਹੀ ਬਹੁਤ ਸਮਝਦਾਰ ਹੈ, ਉਹਨਾਂ ਨੂੂੰ ਅਹਿਹੀ ਫਿਰਕਾਪ੍ਰਸਤ ਮਾਨਸਿਕਤਾ ਵਾਲੇ ਲੋਕਾਂ ਦੀ ਚਾਲ ਵਿੱਚ ਨਹੀ ਆਉਣਾ ਚਾਹੀਦਾ | ਸੰਸਥਾ ਦੇ ਫਾਊਾਡਰ ਮੈਂਬਰ ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਕਿਹਾ ਕਿ ਇਸ ਮਾਮਲੇੇ ਵਿੱਚ ਕੇਂਦਰੀ ਕਾਨੂੰਨ ਮੰਤਰੀ ਦਾ ਕੁਝ ਨਾ ਬੋਲਣਾ ਬਹੁਤ ਹੀ ਸ਼ਰਮਨਾਕ ਹੈ¢ ਇਹ ਸਭ ਉਹਨਾ ਦੀ ਮਨੂਵਾਦੀ ਸੋਚ ਹੈ ਅਤੇ ਦਲਿਤਾਂ ਤੇ ਘੱਟ ਗਿਣਤੀ ਦੇ ਲੋਕਾਂ ਪ੍ਰਤੀ ਉਹਨਾ ਦੀ ਨਫਰਤ ਨੂੰ ਦਰਸਾਉਂਦਾ ਹੈ¢ ਇਹਨਾ ਘਟਨਾਵਾਂ ਨੂੰ ਤੁਰੰਤ ਰੋਕਣਾ ਚਾਹੀਦਾ ਹੈ ਅਤੇ ਕਾਨੂੰਨ ਮੰਤਰੀ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਤਹਿਤ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ¢
ਇਸ ਮੌਕੇ ਐਡਵੋਕੇਟ ਅਮਨਦੀਪ ਸਿੰਘ ਜੰਮੂ, ਐਡਵੋਕੇਟ ਕਰਨਜੀਤ ਸਿੰਘ, ਐਡਵੋਕੇਟ ਗੁਰਪ੍ਰੀਤ ਕੌਰ, ਐਡਵੋਕੇਟ ਟੀਨਾ, ਐਡਵੋਕੇਟ ਬਖਸ਼ੋ ਅਤੇ ਕਿਸਾਨ ਆਗੂ ਜਥੇਦਾਰ ਕੇਵਲ ਸਿੰਘ ਦਿਉਲ ਤੇ ਜਥੇਦਾਰ ਤਰਲੋਕ ਸਿੰਘ ਵੀ ਮੌਜੂਦ ਸਨ¢





