ਵਿਆਹ ਵਾਲਾ ਸੂਟ

0
86

ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਵਿਆਹ ਵਾਲਾ ਅਜਿਹਾ ਸੂਟ ਕਰਾਰ ਦਿੱਤਾ ਹੈ, ਜੋ ਘੁੰਮਦਾ ਰਹਿੰਦਾ ਹੈ | ਉਨ੍ਹਾ ਕਿਹਾ ਕਿ ਹੁਣ ਸਿੱਧੂ ਵੀ ਸਿਆਸੀ ਦਿ੍ਸ਼ ‘ਚ ਨਜ਼ਰ ਆਉਣਗੇ | ਉਹ ਪੰਜਾਬ ਲਈ ਇੱਕ ਨਵਾਂ ਏਜੰਡਾ ਲੈ ਕੇ ਹਾਜ਼ਰ ਹੋਣਗੇ | ਅਜਿਹੇ ਆਗੂ ਚੋਣਾਂ ਤੋਂ ਬਾਅਦ ਲੁਕ ਜਾਂਦੇ ਹਨ ਤੇ ਮੁੜ ਚੋਣਾਂ ਆਉਣ ‘ਤੇ ਲੋਕਾਂ ਕੋਲ ਪੁੱਜ ਜਾਂਦੇ ਹਨ | ਉਨ੍ਹਾ ਕਿਹਾ ਕਿ ਜੇ ਇਨ੍ਹਾਂ ਕੋਲੋਂ ਕੋਈ ਪੁੱਛੇ ਤਾਂ ਕਹਿੰਦੇ ਹਨ ਘਰ ਦਾ ਗੁਜ਼ਾਰਾ ਵੀ ਚਲਾਉਣਾ ਹੈ | ਮੁੱਖ ਮੰਤਰੀ ਨੇ ਕਿਹਾ, ‘ਅਸੀਂ ਵੀ ਤਾਂ ਆਪਣੇ ਘਰਾਂ ਦਾ ਗੁਜ਼ਾਰਾ ਚਲਾ ਰਹੇ ਹਾਂ | ਇਹ ਸੇਵਾ ਪੂਰੇ ਸਮੇਂ ਦੀ ਸੇਵਾ ਹੈ ਨਾ ਕਿ ਕੁਝ ਸਮੇਂ ਲਈ |’ ਉਨ੍ਹਾ ਵਿਅੰਗ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ (ਸਿੱਧੂ) ਵਿਆਹ ਵਾਲਾ ਅਜਿਹਾ ਸੂਟ ਹੈ, ਜੋ ਬਿਨਾਂ ਖੋਲਿ੍ਹਆਂ ਹੀ, ਕਿਸੇ ਨੂੰ ਅਗਾਂਹ ਅਤੇ ਫਿਰ ਅਗਾਂਹ ਤੇ ਕਈ ਵਾਰ ਮੁੜ ਮਾਲਕਾਂ ਕੋਲ ਹੀ ਵਾਪਸ ਪੁੱਜ ਜਾਂਦਾ ਹੈ, ਪਰ ਕਾਂਗਰਸ ਨੇ ਇਹ ਲਿਫਾਫਾ ਖੋਲ੍ਹ ਲਿਆ ਹੈ ਅਤੇ ਹੁਣ ਕਾਂਗਰਸ ਦੁਚਿੱਤੀ ਵਿੱਚ ਹੈ | ਉਹ ਨਾ ਤਾਂ ਇਸ ਸੂਟ ਨੂੰ ਲਿਫਾਫੇ ਵਿੱਚ ਰੱਖ ਸਕਦੀ ਹੈ ਅਤੇ ਨਾ ਹੀ ਬਾਹਰ ਕੱਢ ਸਕਦੀ ਹੈ |