ਨਿਹਾਲ ਸਿੰਘ ਵਾਲਾ (ਲਵਲੀ ਕੁਮਾਰ)
ਕਿਰਤ ਕਰਨ ਵਾਲੇ ਲੋਕਾਂ ਨੂੰ ਆਪਣੀ ਧਿਰ ਪਹਿਚਾਣਦਿਆਂ, ਆਪਣੀ ਇਤਿਹਾਸਿਕ ਭੂਮਿਕਾ ਨਿਭਾਉਂਦੇ ਹੋਏ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜਵਾਦੀ ਪ੍ਰਬੰਧ ਉਸਾਰਨਾ ਪਵੇਗਾ |’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਨੇ ਸੂਬਾ ਕਮੇਟੀ ਦੇ ਸੱਦੇ ‘ਤੇ ਬੀ ਡੀ ਪੀ ਓ ਨਿਹਾਲ ਸਿੰਘ ਵਾਲਾ ਦੇ ਦਫਤਰ ਵਿਖੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ ¢ਉਹਨਾ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਪਿੰਡਾਂ ਦੇ ਮਜ਼ਦੂਰਾਂ ਦੇ ਹੱਕ ਵਿੱਚ ਬਣੇ ਹੋਏ ਨਰੇਗਾ ਕਾਨੂੰਨ ਨੂੰ ਬੰਦ ਕਰਨਾ ਚਾਹੁੰਦੀਆਂ ਹਨ, ਪਰ ਚੇਤਨ ਨਰੇਗਾ ਕਾਮੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਝੰਡੇ ਥੱਲੇ ਲਾਮਬੰਦ ਹੁੰਦਿਆਂ ਕਾਨੂੰਨੀ ਰੂਪ ਵਿੱਚ ਮਿਲੇ ਇਸ ਹੱਕ ਨੂੰ ਖੋਹਣ ਨਹੀਂ ਦੇਣਗੇ¢ ਉਹਨਾ ਕਿਹਾ ਕਿ ਨਰੇਗਾ ਕਾਮਿਆਂ ਵੱਲੋਂ ਦਿੱਤੀਆਂ ਜਾਂਦੀਆਂ ਕੰਮ ਅਰਜ਼ੀਆਂ ਦੀ ਰਸੀਦ ਦੇਣ ਤੋਂ ਇਨਕਾਰ ਕਰਨਾ ‘ਨਰੇਗਾ 2005’ ਦੀ ਉਲੰਘਣਾ ਹੈ¢ਇਹ ਧਾਰਾ 25 ਅਧੀਨ ਜੁਰਮਾਨੇ ਯੋਗ ਹੈ¢ ਗ੍ਰਾਮ ਪੰਚਾਇਤ ਜਾਂ ਪੀ ਓ ਗਰੁੱਪ ਅਰਜ਼ੀਆਂ ਪ੍ਰਵਾਨ ਕਰਨ ਲਈ ਪਾਬੰਦ ਹੈ¢ਮੰਗ ਅਨੁਸਾਰ ਕੰਮ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਣਾ ਕਾਨੂੰਨੀ ਤÏਰ ਤੇ ਲਾਜ਼ਮੀ ਹੈ, ਕਾਮਿਆਂ ਨੂੰ ਹੱਕ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ¢ ਮੰਗ ਅਨੁਸਾਰ ਕੰਮ ਨਹੀਂ ਦਿੱਤਾ ਗਿਆ ਤਾਂ ਹਰ ਕਾਮਾ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਹੈ, ਸਾਡੇ ਬੇਰੁਜ਼ਗਾਰੀ ਭੱਤੇ ਦੇ ਫਾਰਮ ਜਮ੍ਹਾਂ ਕਰਕੇ ਸਾਨੂੰ ਰਸੀਦ ਦਿੱਤੀ ਜਾਵੇ¢ ਸੱਤ ਦਿਨਾਂ ਵਿੱਚ ਬੇਰੁਜਗਾਰੀ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ¢ ਉਹਨਾਂ ਨਰੇਗਾ ਮਜ਼ਦੂਰਾਂ ਨੂੰ ‘ਕੰਮ ਜਾਂ ਬੇਰੁਜ਼ਗਾਰੀ ਭੱਤਾ’ ਲਈ ਲਾਮਬੰਦੀ ਤੇਜ਼ ਕਰਨ ਦਾ ਸੱਦਾ ਦਿੱਤਾ¢
ਇਸ ਮÏਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਯੂਨੀਅਨ ਦੇ ਸਲਾਹਕਾਰ ਕੁਲਦੀਪ ਸਿੰਘ ਭੋਲਾ, ਸੀ ਪੀ ਆਈ ਬਲਾਕ ਨਿਹਾਲ ਸਿੰਘ ਵਾਲਾ ਦੇ ਸਕੱਤਰ ਜਗਜੀਤ ਸਿੰਘ ਧੂੜਕੋਟ ,ਯੂਨੀਅਨ ਦੇ ਸੂਬਾ ਆਗੂ ਮਹਿੰਦਰ ਸਿੰਘ ਧੂੜਕੋਟ ਅਤੇ ਨÏਜਵਾਨ ਆਗੂ ਗੁਰਦਿੱਤ ਸਿੰਘ ਦੀਨਾ, ਨਰੰਗ ਸਿੰਘ ਸੈਦੋਕੇ, ਕੱਤਰ ਸਿੰਘ ਨੰਗਲ, ਸਿਕੰਦਰ ਮਧੇਕੇ , ਮੁਕੰਦ ਕੁੱਸਾ ਨੇ ਕਿਹਾ ਕਿ ਪਿੰਡਾਂ ਦੇ ਮਜ਼ਦੂਰਾਂ ਨੂੰ ਇਸ ਸਮੇਂ ਨਾਮਾਤਰ ਹੀ ਕੰਮ ਮਿਲ ਰਿਹਾ ਹੈ, ਜਿਸ ਕਾਰਨ ਨਰੇਗਾ ਕਾਮੇ ਮਾਰੇ ਮਾਰੇ ਫਿਰ ਰਹੇ ਹਨ¢ ਮਜ਼ਦੂਰਾਂ ਦੀਆਂ ਵੋਟਾਂ ਦੇ ਸਿਰ ਤੇ ਕੁਰਸੀਆਂ ਮੱਲੀ ਬੈਠੇ ਐੱਮ ਐੱਲ ਏ, ਮੰਤਰੀ, ਸੱਤਾ ਦਾ ਸੁੱਖ ਮਾਣ ਰਹੇ ਚÏਧਰੀ ਅਤੇ ਨਰੇਗਾ ਪ੍ਰਸ਼ਾਸਨ ਵਿਚੋਂ ਕੋਈ ਵੀ ਨਰੇਗਾ ਮਜ਼ਦੂਰਾਂ ਦੀ ਸਾਰ ਲੈਣ ਨੂੰ ਤਿਆਰ ਨਹੀਂ¢ ਇਸ ਬੇਇਨਸਾਫ਼ੀ ਵਿਰੁੱਧ ਸਿਰਫ ਤੇ ਸਿਰਫ ਲਾਲ ਝੰਡੇ ਵਾਲੀਆਂ ਪਾਰਟੀਆਂ ਹੀ ਮਜ਼ਦੂਰਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਮੈਦਾਨ ਵਿੱਚ ਨਿੱਤਰੀਆਂ ਹਨ¢ ਉਹਨਾ ਮੰਗ ਕੀਤੀ ਕਿ ਨਰੇਗਾ ਦੀ ਪਾਰਦਰਸ਼ਤਾ ਨੂੰ ਬਹਾਲ ਕਰਦਿਆਂ ਨਰੇਗਾ ਮਜ਼ਦੂਰਾਂ ਦਾ ਬਣਦਾ 100 ਦਿਨ ਦਾ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ, ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਕੀਤੀ 1000 ਰੁਪਏ ਕੀਤੀ ਜਾਵੇ ਨਰੇਗਾ ਮਜ਼ਦੂਰਾਂ ਦੇ ਕੰਮ ਦਾ ਸਮਾਂ ਸ਼ੁਰੂਆਤ ਵਾਲਾ 6 ਘੰਟੇ ਕੀਤਾ ਜਾਵੇ ਅਤੇ ਨਰੇਗਾ ਮੇਟਾ ਨੂੰ ਸੈਮੀ ਸਕਿਲਡ ਵਾਲੀ ਦਿਹਾੜੀ ਦਿੱਤੀ ਜਾਵੇ | ਅੰਤ ਵਿੱਚ ਉਹਨਾਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ¢ ਇਸ ਮÏਕੇ ਨਰੇਗਾ ਮਜ਼ਦੂਰਾਂ ਦੇ ਇਕੱਠ ਨੇ ਨਰੇਗਾ ਦੇ ਦਿਨਾਂ ਦੀ ਗਾਰੰਟੀ ਵਧਾ ਕੇ 200 ਦਿਨ ਕਰਨ, ਕੰਮ ਵਾਲੀ ਜਗ੍ਹਾ ਤੇ ਸਾਫ਼ ਪਾਣੀ ਦਾ ਪ੍ਰਬੰਧ, ਫਸਟ ਏਡ ਬਾਕਸ ਦੇਣ ਅਤੇ ਕੰਮ ਵਾਲੀ ਥਾਂ ‘ਤੇ ਹਾਦਸਾ ਵਾਪਰਨ ਸਮੇਂ ਦਿੱਤੀ ਜਾਣ ਵਾਲੀ ਐਕਸਗਰੇਸ਼ੀਆ ਗਰਾਂਟ 25 ਹਜਾਰ ਤੋਂ ਵਧਾ ਕੇ 5 ਲੱਖ ਕਰਨ ਦੀ ਮੰਗ ਕੀਤੀ¢ ਇਸ ਮÏਕੇ ਨਵਜੋਤ ਕÏਰ ਬਿਲਾਸਪੁਰ, ਹਰਪ੍ਰੀਤ ਸਿੰਘ ਤੋਂ ਇਲਾਵਾ ਜ਼ਿਲ੍ਹਾ ਆਗੂ ਸੁਖਦੇਵ ਭੋਲਾ ਨੇ ਆਏ ਹੋਏ ਆਗੂ ਤੇ ਨਰੇਗਾ ਵਰਕਰਾਂ ਦਾ ਧੰਨਵਾਦ ਕੀਤਾ |





