ਵਾਈ ਪੂਰਨ ਕੁਮਾਰ ਦੇ ਪਰਵਾਰ ਨੂੰ ਇਨਸਾਫ ਦਿਵਾਉਣ ਲਈ ਵਿਸ਼ਾਲ ਲਾਮਬੰਦੀ ਦੀ ਜ਼ਰੂਰਤ : ਸੀ ਪੀ ਆਈ

0
100

ਚੰਡੀਗੜ੍ਹ : ਸੋਮਵਾਰ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਅਤੇ ਸੀ ਪੀ ਆਈ ਦੇ ਸੂਬਾ ਐਗਜ਼ੈਕਟਿਵ ਮੈਂਬਰ ਮਹਿੰਦਰਪਾਲ ਸਿੰਘ ‘ਤੇ ਆਧਾਰਤ ਆਗੂ ਪੀੜਤ ਵਾਈ. ਪੂਰਨ ਕੁਮਾਰ ਏ ਡੀ ਜੀ ਪੀ ਹਰਿਆਣਾ ਸਰਕਾਰ ਦੀ ਧਰਮ ਪਤਨੀ ਅਮਨੀਤ ਪੀ. ਕੁਮਾਰ ਅਤੇ ਉਹਨਾ ਦੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਮਿਲੇ | ਆਗੂਆਂ ਕਿਹਾ ਕਿ ਦਲਿਤ ਪਰਵਾਰ ਦਾ ਬਹੁਤ ਹੀ ਪੜਿ੍ਹਆ-ਲਿਖਿਆ ਅਤੇ ਬੇਹਤਰੀਨ ਸਪੂਤ ਅਤੇ ਸਾਡੇ ਸਮਾਜ ਦਾ ਬਹੁਤ ਹੀ ਹੋਣਹਾਰ ਹੀਰਾ ਇਕ ਜਾਤੀਵਾਦੀ ਮਾਨਸਿਕਤਾ ਕਾਰਨ ਆਪਣੀ ਜਾਨ ਗੁਆ ਬੈਠਾ, ਇਹ ਅੱਜ ਸਾਡੇ ਸਭਿਅਕ ਸਮਾਜ ਦੇ ਮੱਥੇ ‘ਤੇ ਕਲੰਕ ਹੈ ਅਤੇ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਕ ਕਾਰਾ ਹੈ | ਇਸ ਪੁਲਸ ਅਫਸਰ ਨੂੰ ਲਗਾਤਾਰ ਆਪਣੀ ਡਿਊਟੀ ਦÏਰਾਨ ਸਮਾਜਿਕ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ | ਇਸ ਇਸ ਸੰਬੰਧੀ ਉੱਚ ਅਫਸਰਾਂ ਨੂੰ ਜਾਣਕਾਰੀ ਵੀ ਦਿੱਤੀ ਅਤੇ ਇਸ ਦੀ ਇਕ ਨਾ ਸੁਣੀ | ਇਹ ਕੇਂਦਰ ਅਤੇ ਰਾਜ ਸਰਕਾਰ ਦੀ ਮਨੂਵਾਦੀ ਸੋਚ ਦਾ ਪ੍ਰਗਟਾਵਾ ਹੈ | ਇਸ ਪੁਲਸ ਅਫਸਰ ਨੇ ਆਪਣੇ ਆਖਰੀ ਪੱਤਰ ਵਿਚ ਉੱਚ ਅਧਿਕਾਰੀਆਂ ਦੇ ਨਾਂਅ ਲਿਖਤੀ ਤÏਰ ‘ਤੇ ਦਿੱਤੇ ਹਨ | ਅੱਜ ਉਹਨਾ ਦੀ ਮÏਤ ਦੇ 7 ਦਿਨ ਬੀਤ ਜਾਣ ਦੇ ਬਾਅਦ ਵੀ ਰਾਜ ਅਤੇ ਕੇਂਦਰ ਸਰਕਾਰ ਉਹਨਾਂ ਸੰਬੰਧਤ ਅਧਿਕਾਰੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਲਈ ਤਿਆਰ ਨਹੀਂ, ਇਹ ਹੋਰ ਵੀ ਨਿੰਦਣਯੋਗ ਹੈ | ਅਜਿਹੇ ਅੜੀਅਲ ਵਤੀਰੇ ਖਿਲਾਫ ਦਲਿਤਾਂ ਅਤੇ ਘੱਟ ਗਿਣਤੀਆਂ ਅਤੇ ਸਾਰੇ ਤਰੱਕੀਪਸੰਦ ਲੋਕਾਂ ਦੇ ਮਨਾਂ ਵਿਚ ਭਾਰੀ ਰੋਸ ਹੈ | ਆਗੂਆਂ ਮੰਗ ਕੀਤੀ ਕਿ ਸੰਬੰਧਤ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਕਰਕੇ ਇਸ ਪੀੜਤ ਪਰਵਾਰ ਨੂੰ ਇਨਸਾਫ ਦਿਵਾਇਆ ਜਾਵੇ | ਭਾਰਤੀ ਕਮਿਊਨਿਸਟ ਪਾਰਟੀ ਇਸ ਪਰਵਾਰ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਦੇ ਨਾਲ ਹੈ | ਇਹ ਲੜਾਈ ਭਾਵੇਂ ਪੰਜਾਬ ਵਿਚ ਜਾਂ ਸਾਰੇ ਦੇਸ਼ ਵਿਚ ਲੜਨੀ ਪਏ | ਇਨ੍ਹਾਂ ਆਗੂਆਂ ਨੇ ਸਾਰੇ ਸਾਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਸੰਬੰਧੀ ਚੱਲ ਰਹੇ ਅੰਦੋਲਨ ਦਾ ਵਧ-ਚੜ੍ਹ ਕੇ ਸਾਥ ਦੇਣ | ਸਾਂਝੇ ਤÏਰ ‘ਤੇ ਵੀ ਅਤੇ ਆਜ਼ਾਦਾਨਾ ਤÏਰ ‘ਤੇ ਵੀ ਇਨਸਾਫ ਲਈ ਆਵਾਜ਼ ਬੁਲੰਦ ਕਰਨ |
ਇਹ ਇਸ ਲਈ ਵੀ ਜ਼ਰੂਰੀ ਹੈ ਕਿ ਜਦੋਂ ਦੀ ਭਾਜਪਾ-ਆਰ ਐੱਸ ਐਸ ਦੀ ਸਰਕਾਰ ਆਈ ਹੈ, ਦੇਸ਼ ਵਿਚ ਦਲਿਤਾਂ ਅਤੇ ਘੱਟ ਗਿਣਤੀਆਂ ਖਿਲਾਫ ਜ਼ੁਲਮਾਂ ਵਿਚ ਭਾਰੀ ਵਾਧਾ ਹੋਇਆ ਹੈ | ਦਲਿਤਾਂ ਅਤੇ ਘੱਟ ਗਿਣਤੀਆਂ ਖਿਲਾਫ ਨਫਰਤ ਦਾ ਮਾਹÏਲ ਬਣਾਇਆ ਜਾ ਰਿਹਾ ਹੈ, ਇਥੋਂ ਤੱਕ ਕਿ ਦੇਸ਼ ਦੇ ਜੀਫ ਜਸਟਿਸ ਦੇ ਉਪਰ ਵੀ ਦਲਿਤ ਹੋਣ ਦੇ ਨਾਤੇ ਜੁੱਤੀ ਸੁੱਟੀ ਗਈ | ਇਸੇ ਤਰ੍ਹਾਂ ਜਲਾਲਾਬਾਦ ਵਿਖੇ ਦਲਿਤ ਹੈੱਡ ਟੀਚਰ ਮਹਿੰਦਰ ਸਿੰਘ ਦੀ ਕੱੁਟਮਾਰ ਵੀ ਨਿੰਦਣਯੋਗ ਹੈ, ਇਹ ਸਾਡੇ ਲਈ ਗੰਭੀਰ ਚੁਣÏਤੀ ਹੈ, ਇਸ ਦਾ ਮੁਕਾਬਲਾ ਵਿਸ਼ਾਲ ਏਕਾ ਬਣਾ ਕੇ ਹੀ ਕੀਤਾ ਜਾ ਸਕਦਾ ਹੈ |