ਲੁਧਿਆਣਾ ‘ਚ ਗੋਲੀ ਲੱਗਣ ਕਾਰਨ ਪੁਲਸ ਮੁਲਾਜ਼ਮ ਦੀ ਮੌਤ

0
110

ਲੁਧਿਆਣਾ : ਮੰਗਲਵਾਰ ਨੂੰ ਡੀ ਆਈ ਜੀ ਰੇਂਜ ਵਿੱਚ ਤਾਇਨਾਤ ਇੱਕ ਮੁਲਾਜ਼ਮ ਦੀ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮੁਲਾਜ਼ਮ ਦੀ ਪਛਾਣ ਤੀਰਥ ਸਿੰਘ (50) ਵਜੋਂ ਹੋਈ ਹੈ | ਗੋਲੀ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ ਹੈ | ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਲੁਧਿਆਣਾ ਦੇ ਰਾਣੀ ਝਾਂਸੀ ਰੋਡ ‘ਤੇ ਸਥਿਤ ਡੀ ਆਈ ਜੀ ਰੇਂਜ ਹਾਊਸ ਵਿੱਚ ਡਿਊਟੀ ਦੌਰਾਨ ਰਾਤ ਕਰੀਬ 3 ਵਜੇ ਗੋਲੀ ਲੱਗਣ ਕਾਰਨ ਤੀਰਥ ਸਿੰਘ ਦੀ ਜਾਨ ਗਈ ਹੈ |