ਕਿਸੇ ਹਾਲਤ ‘ਚ ਵੀ ਪੰਜਾਬ ਦੀਆਂ ਜ਼ਮੀਨਾਂ ਨਹੀਂ ਵੇਚਣ ਦੇਵਾਂਗੇ : ਸੀ ਪੀ ਆਈ

0
123

ਚੰਡੀਗੜ੍ਹ : ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ | ਪਹਿਲਾਂ ਉਸ ਨੇ ਸ਼ਹਿਰਾਂ ਦੇ ਵਿਕਾਸ ਦੇ ਨਾਂਅ ਹੇਠਾਂ ਸ਼ਹਿਰਾਂ ਦੇ ਦੁਆਲੇ ਕਿਸਾਨਾਂ ਤੋਂ ਜ਼ਬਰਦਸਤੀ ਜ਼ਮੀਨਾਂ ਖੋਹਣ ਦੀ ਵਿਊਾਤ ਬਣਾਈ, ਜਿਸ ਨੂੰ ਸਮੁਚੇ ਪੰਜਾਬੀਆਂ ਨੇ ਬੁਰੀ ਤਰ੍ਹਾਂ ਅਸਫਲ ਕਰ ਦਿੱਤਾ | ਇਸ ਤੋਂ ਕੋਈ ਸਬਕ ਨਾ ਸਿਖ ਕੇ ਹੁਣ ਫੇਰ ਪੰਜਾਬ ਸਰਕਾਰ ਨੇ ਸਰਕਾਰੀ ਅਦਾਰਿਆਂ, ਯੂਨੀਵਰਸਿਟੀਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਕੋਲ ਪਈਆਂ ਜ਼ਮੀਨਾਂ ਵੇਚਣ ਦੀ ਵਿਊਾਤ ਬਣਾ ਲਈ ਗਈ ਹੈ | ਇਕੱਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਜਿਸ ਦਾ ਪੰਜਾਬ ਦੀ ਖੇਤੀ ਦੇ ਵਿਕਾਸ ਵਿਚ ਭਾਰੀ ਯੋਗਦਾਨ ਹੈ, 2000 ਏਕੜ ਜ਼ਮੀਨ ਵੇਚਣ ਅਤੇ ਇਸੇ ਪ੍ਰਕਾਰ ਪੰਜਾਬ ਬਿਜਲੀ ਕਾਰਪੋਰੇਸ਼ਨ ਕੋਲ ਪਈ ਹਜ਼ਾਰਾਂ ਏਕੜ ਜ਼ਮੀਨ ਵੇਚਣ ਦਾ ਪਰੋਗਰਾਮ ਹੈ | ਉਪਰੋਕਤ ਫੈਸਲੇ ‘ਤੇ ਟਿੱਪਣੀ ਕਰਦਿਆਂ ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਸੀ ਪੀ ਆਈ ਪੰਜਾਬ ਦੇ ਕਿਸਾਨਾਂ ਅਤੇ ਮੁਲਾਜ਼ਮਾਂ ਦੀਆਂ ਸਾਂਝੀਆਂ ਯੂਨੀਅਨਾਂ ਦੇ ਸੰਘਰਸ਼ ਦੀ ਭਰਪੂਰ ਹਮਾਇਤ ਕਰਦੀ ਹੋਈ ਪੰਜਾਬ ਦੀਆਂ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਨੂੰ ਇਸ ਦਾ ਜ਼ੋਰਦਾਰ ਵਿਰੋਧ ਕਰਨ ਦੀ ਅਪੀਲ ਕਰਦੀ ਹੈ | ਸਾਥੀ ਬਰਾੜ ਨੇ ਕਿਹਾ ਕਿ ਸਰਕਾਰ ਭਿ੍ਸ਼ਟਾਚਾਰ, ਨਸ਼ਾਖੋਰੀ, ਗੈਂਗਸਟਰਾਂ ਨੂੰ ਕਾਬੂ ਕਰਨ ਵਿਚ ਬੁਰੀ ਤਰ੍ਹਾਂ ਅਫਸਲ ਰਹੀ ਹੈ ਤੇ ਹੁਣ ਪੰਜਾਬ ਦੀਆਂ ਜ਼ਮੀਨਾਂ ਵੇਚ ਕੇ ਪੰਜਾਬ ਨੂੰ ਬੁਰੀ ਤਰ੍ਹਾਂ ਉਜਾੜਨ ‘ਤੇ ਤੁਲੀ ਹੋਈ ਹੈ, ਜਿਸ ਦੀ ਇਜਾਜ਼ਤ ਪੰਜਾਬ ਦੇ ਮਿਹਨਤੀ ਲੋਕ ਕਦੇ ਵੀ ਨਹੀਂ ਦੇਣਗੇ |