ਵਧਦੀਆਂ ਨਫਰਤੀ ਘਟਨਾਵਾਂ ‘ਤੇ ਡੂੰਘੀ ਚਿੰਤਾ ਪ੍ਰਗਟ

0
107

ਲੁਧਿਆਣਾ : ਸੋਸ਼ਲ ਥਿੰਕਰਜ਼ ਫੋਰਮ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ “’ਚੀਫ ਜਸਟਿਸ ‘ਤੇ ਹਮਲਾ :ਪਿਛੋਕੜ ਅਤੇ ਪ੍ਰਭਾਵ’” ਵਿਸ਼ੇ ‘ਤੇ ਕਰਵਾਈ ਗਈ ਵਿਚਾਰ-ਚਰਚਾ ਦÏਰਾਨ ਇਸ ਘਟਨਾ ਦੀ ਤਿੱਖੀ ਨਿਖੇਧੀ ਕੀਤੀ ਗਈ ਅਤੇ ਦਲਿਤ ਪੁਲਸ ਅਫਸਰ ਵਾਈ. ਪੂਰਨ ਕੁਮਾਰ ਦੀ ਮÏਤ ‘ਤੇ ਡੂੰਘਾ ਦੁੱਖ ਜ਼ਾਹਰ ਕੀਤਾ ਗਿਆ ਅਤੇ ਇਸ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ¢
ਫੋਰਮ ਦੇ ਕਨਵੀਨਰ ਡਾ. ਅਰੁਣ ਮਿੱਤਰਾ ਨੇ ਵਿਚਾਰ-ਚਰਚਾ ਨੂੰ ਸ਼ੁਰੂ ਕਰਦੇ ਹੋਏ ਕਿਹਾ ਕਿ ਚੀਫ ਜਸਟਿਸ ਬੀ ਆਰ ਗਵਈ ਵੱਲ ਜੁੱਤੀ ਸੁੱਟਣਾ ਸਿਰਫ਼ ਕਿਸੇ ਇੱਕ ਵਿਅਕਤੀ ਦਾ ਨਿਰਾਦਰ ਨਹੀਂ, ਸਗੋਂ ਸੰਵਿਧਾਨਕ ਅਹੁਦੇ ਦਾ ਅਪਮਾਨ ਹੈ ਅਤੇ ਇਸੇ ਤਰ੍ਹਾਂ ਪੁਲਸ ਅਫਸਰ ਪੂਰਨ ਕੁਮਾਰ ਵੱਲੋਂ ਕੀਤੀ ਗਈ ਆਤਮ ਹੱਤਿਆ ਆਰ ਐੱਸ ਐਸ ਵੱਲੋਂ ਲਗਾਤਾਰ ਘੱਟ ਗਿਣਤੀਆਂ ਪ੍ਰਤੀ ਫੈਲਾਈ ਜਾ ਰਹੀ ਨਫ਼ਰਤ ਦਾ ਨਤੀਜਾ ਹੈ¢ਇਹ ਨਫ਼ਰਤਪੂਰਨ ਘਟਨਾਵਾਂ ਸੰਵਿਧਾਨਕ ਕਦਰਾਂ ‘ਤੇ ਹਮਲਾ ਹੈ ਅਤੇ ਦੇਸ਼ ਨੂੰ ਸ਼ਰਮਸਾਰ ਕਰਦੀਆਂ ਹਨ¢ਇਹ ਮੋਦੀ ਸਰਕਾਰ ਦੀ ਹਿੰਦੂਤਵਵਾਦੀ ਵਿਚਾਰਧਾਰਾ ਹੇਠ ਧਰਮ ਨਿਰਪੱਖ ਤਾਣੇਬਾਣੇ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹਨ¢ਇਹ ਕਾਰਵਾਈ ਸਾਡੇ ਲੋਕਤੰਤਰ ਦੀਆਂ ਨੀਹਾਂ ਅਤੇ ਕਾਨੂੰਨ ਦੇ ਰਾਜ ‘ਤੇ ਹਮਲਾ ਹੈ¢ ਭਾਰਤ ਦੀ ਸੁਪਰੀਮ ਕੋਰਟ, “ਨਿਆਂ ਦਾ ਮੰਦਰ”, ਸੰਵਿਧਾਨ ਅਤੇ ਹਰੇਕ ਨਾਗਰਿਕ ਦੇ ਅਧਿਕਾਰਾਂ ਦੀ ਸਰਵਉਚ ਰੱਖਿਅਕ ਹੈ¢ ਚੀਫ ਜਸਟਿਸ ਦੇ ਵਿਅਕਤੀਤਵ ‘ਤੇ ਹਮਲਾ, ਅਸਲ ਵਿੱਚ ਇਸ ਦੀ ਸੰਸਥਾ ਅਤੇ ਨਿਆਂਇਕ ਪ੍ਰਕਿਰਿਆ ਦੀ ਪਵਿੱਤਰਤਾ ‘ਤੇ ਹਮਲਾ ਹੈ¢ਸੁਪਰੀਮ ਕੋਰਟ ਨੂੰ ਬੇਮਿਸਾਲ ਬਦਨਾਮੀ, ਬੇਅਦਬੀ ਅਤੇ ਹੇਠੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ਸਨਾਤਨ ਧਰਮ ਦੇ ਨਾਂਅ ਦੀ ਦੁਰਵਰਤੋਂ ਕਰਕੇ ਖੁੱਲ੍ਹੇਆਮ ਕੀਤਾ ਜਾ ਰਿਹਾ, ਇਹ ਕੰਮ ਨਫ਼ਰਤ ਭਰਪੂਰ ਜਾਤੀਵਾਦੀ ਵਿਤਕਰੇ ਨੂੰ ਹੋਰ ਵਧਾਉਂਦਾ ਹੈ | ਹਿੰਸਾ, ਨਿਰਾਦਰ ਅਤੇ ਗੁੰਡਾਗਰਦੀ ਨੂੰ ਜਾਇਜ਼ ਠਹਿਰਾਉਣ ਲਈ ਕਦੇ ਵੀ ਕਿਸੇ ਵੀ ਧਾਰਮਕ ਵਿਸ਼ਵਾਸ, ਫਿਲਾਸਫੀ ਜਾਂ ਵਿਚਾਰਧਾਰਾ ਦਾ ਸਹਾਰਾ ਨਹੀਂ ਲਿਆ ਜਾ ਸਕਦਾ | ਅਜਿਹੀਆਂ ਕਾਰਵਾਈਆਂ ਸਿਰਫ ਲੋਕਾਂ ਦੀ ਸਮਝ ਨੂੰ ਗੰਧਲਾ ਕਰਨ ਅਤੇ ਫਿਰਕੂ ਤਣਾਅ ਪੈਦਾ ਕਰਨ ਦਾ ਕੰਮ ਕਰਦੀਆਂ ਹਨ¢ ਜਦੋਂ ਤੋਂ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਆਰ ਐੱਸ ਐੱਸ-ਬੀਜੇਪੀ ਗੱਠਜੋੜ ਭਾਰਤ ਦੀ ਧਰਮ ਨਿਰਪੱਖਤਾ ਨੂੰ ਤਬਾਹ ਕਰਨ ਲਈ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਾਜ਼ਿਸ਼ਾਂ ਘੜ ਰਹੇ ਹਨ | ਪ੍ਰਧਾਨ ਮੰਤਰੀ ਵੱਲੋਂ ਕੋਈ ਸਪੱਸ਼ਟ ਨਿੰਦਾ ਨਾ ਕਰਨਾ ਅਤੇ ਦਿੱਲੀ ਪੁਲਸ ਵੱਲੋਂ ਜੁੱਤੀ ਸੁੱਟਣ ਵਾਲੇ ਦੋਸ਼ੀ ਨਾਲ ਨਰਮੀ ਵਾਲਾ ਵਿਹਾਰ ਸ਼ੱਕ ਪੈਦਾ ਕਰਦਾ ਹੈ ਕਿ ਇਹ ਸਾਰੀ ਘਟਨਾ ਸਰਕਾਰੀ ਪੁਸ਼ਤਪਨਾਹੀ ਨਾਲ ਕੀਤੀ ਗਈ ਹੈ¢ ਦੋਸ਼ੀ ਦਾ ਇਹ ਕਹਿਣਾ ਕਿ ਉਸ ਨੂੰ ਕੋਈ ਪਛਤਾਵਾ ਨਹੀਂ, ਇਸ ਦੀ ਗੰਭੀਰਤਾ ਵਧਾਉਂਦਾ ਹੈ | ਆਰ ਐੱਸ ਐੱਸ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਘਟਨਾ ਦੇ ਬਾਅਦ ਜਿਸ ਢੰਗ ਦੇ ਨਾਲ ਜਾਤੀ ਸੂਚਕ ਘਟੀਆ ਵਿਖਾਵੇ ਸੋਸ਼ਲ ਮੀਡੀਆ ‘ਤੇ ਕੀਤੇ ਗਏ ਉਹ ਇਸ ਗੱਲ ਦਾ ਸਾਫ ਪ੍ਰਤੀਕ ਹਨ ਕਿ ਇਹ ਇੱਕ ਡੂੰਘੀ ਸਾਜਿਸ਼ ਦਾ ਨਤੀਜਾ ਹੈ¢
ਸੁਪਰੀਮ ਕੋਰਟ ਦੇ ਰਜਿਸਟਰਾਰ ਦੁਆਰਾ ਉਸ ਦੋਸ਼ੀ ਵਿਰੁੱਧ ਕੋਈ ਦੋਸ਼ ਦਾਇਰ ਨਹੀਂ ਕੀਤਾ ਗਿਆ, ਉਸ ਆਦਮੀ ਵਿਚ ਏਨੀ ਹਿੰਮਤ ਹੈ ਕਿ ਉਸ ਨੇ ਕਿਹਾ ਹੈ ਕਿ ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ ¢ ਭਾਰਤ ਦੇ ਚੀਫ ਜਸਟਿਸ ‘ਤੇ ਹਮਲੇ ਨੂੰ ਜਾਇਜ਼ ਠਹਿਰਾਉਣ ਵਾਲੇ ਭਾਜਪਾ ਸਮਰਥਕਾਂ ਦੇ ਸਮੂਹ ਵੱਲੋਂ ਜਸ਼ਨਾਂ ਦੀਆਂ ਕਾਰਵਾਈਆਂ ਅੱਤ ਘਿਨÏਣੀਆਂ ਹਨ¢ ਜਸਟਿਸ ਗਵਈ ਦੀ ਇਹ ਪਛਾਣ ਕਿ ਉਹ ਭਾਰਤ ਦੇ ਇੱਕੋ-ਇੱਕ ਅੰਬੇਡਕਰਵਾਦੀ ਬੋਧੀ ਅਤੇ ਦੂਜੇ ਦਲਿਤ ਚੀਫ਼ ਜਸਟਿਸ ਹਨ, ਇਸ ਹਮਲੇ ਵਿੱਚ ਇੱਕ ਮਹੱਤਵਪੂਰਨ ਪਹਿਲੂ ਜੋੜਦੀ ਹੈ¢ ਇਹੀ ਤੱਥ ਇਸ ਹਮਲੇ ਨੂੰ ਖਾਸ ਤÏਰ ‘ਤੇ ਭਿਆਨਕ ਬਣਾਉਂਦਾ ਹੈ ਅਤੇ ਜਾਤੀ-ਅਧਾਰਤ ਅਪਮਾਨ ਦੇ ਇਤਿਹਾਸਕ ਪਹਿਲੂ ਨੂੰ ਉਜਾਗਰ ਕਰਦਾ ਹੈ¢ ਫ਼ੋਰਮ ਨੇ ਮੰਗ ਕੀਤੀ ਕਿ ਦੋਸ਼ੀ ਨੂੰ ਕਾਨੂੰਨ ਅਨੁਸਾਰ ਕਠੋਰ ਸਜ਼ਾ ਦਿੱਤੀ ਜਾਵੇ ਅਤੇ ਉਸ ਨੂੰ ਵਕੀਲ ਦੇ ਰੂਪ ਵਿੱਚ ਸਥਾਈ ਤÏਰ ‘ਤੇ ਬਰਖਾਸਤ ਕੀਤਾ ਜਾਵੇ¢ ਗ੍ਰਹਿ ਮੰਤਰੀ ਅਤੇ ਕਾਨੂੰਨ ਮੰਤਰੀ ਦੀ ਚੁੱਪੀ ਵੀ ਸਵਾਲ ਖੜ੍ਹੇ ਕਰਦੀ ਹੈ¢ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀ ਘਟਨਾ ਭਵਿੱਖ ਵਿੱਚ ਦੁਬਾਰਾ ਨਾ ਵਾਪਰੇ¢ ਵਿਚਾਰ-ਚਰਚਾ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ, ਡਾਕਟਰ ਮਹਿੰਦਰ ਕÏਰ ਗਰੇਵਾਲ, ਗੁਲਜ਼ਾਰ ਗੋਰੀਆ, ਇੰਦਰਜੀਤ ਸਿੰਘ ਸੋਢੀ ਐਡਵੋਕੇਟ, ਡਾਕਟਰ ਰਣਜੀਤ ਸਿੰਘ, ਡਾਕਟਰ ਪ੍ਰਗਿਆ ਸ਼ਰਮਾ ਤੇ ਐਡਵੋਕੇਟ ਯੋਗੇਸ਼ ਕੁਮਾਰ ਆਦਿ ਨੇ ਭਾਗ ਲਿਆ¢ ਰਮੇਸ਼ ਰਤਨ, ਨਰੇਸ਼ ਗÏੜ, ਕੇਵਲ ਸਿੰਘ ਬਨਵੈਤ, ਜਗਦੀਸ਼ ਚੰਦ, ਟਾਈਗਰ ਸਿੰਘ, ਬੀ ਐੱਮ ਫਰੈਡਰਿਕ, ਅਜੀਤ ਜਵੱਦੀ, ਵਿਜੇ ਕੁਮਾਰ, ਇੰਦਰਜੀਤਪਾਲ ਕÏਰ, ਸ਼ੁਭਦੀਪ, ਵਿਨੋਦ ਸੂਦ, ਕਮਲੇਸ਼ ਕੁਮਾਰ ਕÏੜਾ, ਅਵਤਾਰ ਛਿੱਬੜ, ਪ੍ਰਵੀਨ ਕੁਮਾਰ ਤੇ ਮਲਕੀਤ ਮਾਲੜਾ ਆਦਿ ਵੀ ਵਿਚਾਰ ਚਰਚਾ ‘ਚ ਸ਼ਾਮਲ ਹੋਏ | ਫੋਰਮ ਦੇ ਸਹਿ-ਕਨਵੀਨਰ ਐੱਮ ਐੱਸ ਭਾਟੀਆ ਨੇ ਚਰਚਾ ਦੇ ਮੰਚ ਦਾ ਸੰਚਾਲਨ ਕੀਤਾ¢ ਡਾ. ਰਜਿੰਦਰ ਪਾਲ ਸਿੰਘ ਅÏਲਖ ਨੇ ਹੋਈ ਵਿਚਾਰ-ਚਰਚਾ ਨੂੰ ਸਮੇਟਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ ¢ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾਕਟਰ ਗੁਰਚਰਨ ਕÏਰ ਕੋਚਰ ਨੇ ਸਾਰਿਆਂ ਦਾ ਧੰਨਵਾਦ ਕੀਤਾ |