ਮਹਾਂਭਾਰਤ ਨਾਲ ਪ੍ਰਸਿੱਧ ਹੋਏ ਪੰਕਜ ਧੀਰ ਦਾ ਦੇਹਾਂਤ

0
112

ਮੁੰਬਈ : ਬੀ.ਆਰ. ਚੋਪੜਾ ਦੇ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਅਤੇ ਲੜੀਵਾਰ ‘ਚੰਦਰਕਾਂਤਾ’ ਵਿੱਚ ਰਾਜਾ ਸ਼ਿਵਦੱਤ ਦਾ ਕਿਰਦਾਰ ਨਿਭਾਉਣ ਲਈ ਮਕਬੂਲ ਪੰਕਜ ਧੀਰ ਦਾ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ | ਨਿਰਮਾਤਾ ਅਤੇ ਧੀਰ ਦੇ ਦੋਸਤ ਅਸ਼ੋਕ ਪੰਡਿਤ ਨੇ ਦੱਸਿਆ, ”ਉਨ੍ਹਾਂ ਦਾ ਅੱਜ ਸਵੇਰੇ ਕੈਂਸਰ ਕਾਰਨ ਦੇਹਾਂਤ ਹੋ ਗਿਆ | ਉਹ ਪਿਛਲੇ ਮਹੀਨਿਆਂ ਤੋਂ ਹਸਪਤਾਲ ਆ-ਜਾ ਰਹੇ ਸਨ |” ਪੰਜਾਬ ਨਾਲ ਸੰਬੰਧਤ ਪੰਕਜ ਧੀਰ ਨੇ 1980 ਦੇ ਦਹਾਕੇ ਵਿੱਚ ਇੱਕ ਅਦਾਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਕਈ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਈਆਂ | ਉਨ੍ਹਾਂ ਨੂੰ ਵੱਡਾ ਬ੍ਰੇਕ 1988 ਵਿੱਚ ਮਿਲਿਆ ਜਦੋਂ ਉਨ੍ਹਾਂ ਨੂੰ ਸੀਰੀਅਲ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਲਈ ਚੁਣਿਆ ਗਿਆ | ਇਸ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਸਿਖਰ ‘ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ‘ਸੜਕ’, ‘ਸਨਮ ਬੇਵਫਾ’ ਅਤੇ ‘ਆਸ਼ਿਕ ਆਵਾਰਾ’ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ |
ਫੈਸਲੇ ਤੋਂ ਨਰ