ਕਟਾਰੂ ਚੱਕ ਨੇ 1 ਕਰੋੜ 54 ਲੱਖ ਮੁਆਵਜ਼ਾ ਵੰਡਿਆ

0
116

ਪਠਾਨਕੋਟ : ਹੜ੍ਹ ਪੀੜਤ ਪਰਵਾਰਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਪਿੰਡ ਤਾਸ ਵਿਖੇ ਵੱਖ-ਵੱਖ ਸਮਾਰੋਹ ਆਯੋਜਿਤ ਕੀਤੇ ਗਏ | ਇਸ ਮੌਕੇ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਮੁੱਖ ਮਹਿਮਾਨ ਸਨ | ਕਟਾਰੂ ਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਵੀ 82 ਪਿੰਡਾਂ ਅੰਦਰ ਹੜ੍ਹਾਂ ਦੇ ਕਾਰਨ ਫਸਲਾਂ ਪ੍ਰਭਾਵਤ ਹੋਈਆਂ¢ ਭੋਆ ਦੀਆਂ 21 ਪੰਚਾਇਤਾਂ ਤੱਕ ਹੜ੍ਹ ਪੀੜਤ ਪਰਵਾਰਾਂ ਨੂੰ ਫਸਲ ਦਾ ਮੁਆਵਜ਼ਾ ਦਿੱਤਾ ਗਿਆ | ਐਤਵਾਰ ਵੀ ਪਿੰਡ ਇਸਮਾਈਲਪੁਰ, ਲਸਿਆਣ, ਰਾਜਪੁਰ ਜੱਟਾਂ, ਸ਼ਾਹਪੁਰ, ਜੈਨਪੁਰ ਕੁਕਰ, ਤਾਸ ਅਤੇ ਪਿੰਡ ਕਜਲੇ ਦੇ ਹੜ੍ਹ ਪੀੜਤ ਪਰਵਾਰਾਂ ਨੂੰ ਕਰੀਬ 1 ਕਰੋੜ 54 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ ਗਈ | ਆਉਣ ਵਾਲੇ ਦਿਨਾਂ ਅੰਦਰ ਹੋਰ ਵੀ ਪਿੰਡਾਂ ਨੂੰ ਮੁਆਵਜ਼ਾ ਰਾਸ਼ੀ ਵੰਡੀ ਜਾਵੇਗੀ¢