ਪੰਜਾਬ ਸਰਕਾਰ ਹੜ੍ਹ ਪ੍ਰਭਾਵਤ ਬੱਚਿਆਂ ਦੀਆਂ ਫੀਸਾਂ ਮੁਆਫ ਕਰੇ : ਪੰਜਾਬ ਇਸਤਰੀ ਸਭਾ

0
106

ਜਲੰਧਰ : ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਨਰਿੰਦਰ ਸੋਹਲ, ਪ੍ਰਧਾਨ ਰਜਿੰਦਰ ਪਾਲ ਕÏਰ, ਸਰਪ੍ਰਸਤ ਨਰਿੰਦਰ ਪਾਲ ਅਤੇ ਚੇਅਰਪਰਸਨ ਕੁਸ਼ਲ ਭÏਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਸਰਵੇ ਕਰਵਾ ਕੇ ਲੋੜਵੰਦ ਬੱਚਿਆਂ ਦੀ ਫੀਸ ਅਤੇ ਬੋਰਡ ਫੀਸ ਮੁਆਫ ਕੀਤੀ ਜਾਵੇ. ਹੜ੍ਹਾਂ ਨੇ ਲੋਕਾਂ ਦੀ ਬਹੁਤ ਤਬਾਹੀ ਕੀਤੀ ਹੈ¢ ਕਿਸਾਨਾਂ ਦੀਆਂ ਫਸਲਾਂ ਬਿਲਕੁਲ ਖਤਮ ਹੋ ਚੁੱਕੀਆਂ ਹਨ¢ਉਹਨਾਂ ਦੀਆਂ ਜੇਬਾਂ ਬਿਲਕੁਲ ਖਾਲੀ ਹਨ | ਏਦਾਂ ਹੀ ਫਸਲਾਂ ਖਰਾਬ ਹੋਣ ਕਰਕੇ ਮਜ਼ਦੂਰ ਤਬਕੇ ਨੂੰ ਵੀ ਕੰਮ ਨਹੀਂ ਮਿਲ ਰਿਹਾ¢ਸਮਾਜ ਸੇਵੀ ਜਥੇਬੰਦੀਆਂ ਕੱਪੜੇ-ਲੱਤੇ ਅਤੇ ਰਾਸ਼ਨ ਨਾਲ ਮਦਦ ਕਰ ਰਹੀਆਂ ਹਨ, ਪ੍ਰੰਤੂ ਲੋਕਾਂ ਦੀਆਂ ਜੇਬਾਂ ਵਿੱਚ ਪੈਸਾ ਨਹੀਂ ਕਿ ਉਹ ਆਪਣੇ ਬੱਚਿਆਂ ਦੀ ਫੀਸ ਦੇ ਕੇ ਪੜ੍ਹਾਈ ਜਾਰੀ ਰਖਵਾ ਸਕਣ¢ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜ਼ਰੂਰਤਮੰਦ ਬੱਚਿਆਂ ਦੀਆਂ ਮਹੀਨਾਵਾਰ ਫੀਸਾਂ ਅਤੇ ਖਾਸ ਕਰਕੇ ਬੋਰਡ ਦਾ ਇਮਤਿਹਾਨ ਦੇਣ ਵਾਲੇ ਬੱਚਿਆਂ ਦੀ ਇਮਤਿਹਾਨ ਫੀਸ ਮਾਫ ਕੀਤੀ ਜਾਵੇ¢
ਇਹਨਾਂ ਆਗੂਆਂ ਨੇ ਕਿਹਾ ਕਿ ਅਸੀਂ ਹੜ ਪ੍ਰਭਾਵਤ ਇਲਾਕਿਆਂ ਵਿੱਚ ਜਾ ਕੇ ਮਦਦ ਕਰਨ ਦੀ ਸੰਭਵ ਕੋਸ਼ਿਸ਼ ਕੀਤੀ ਅਤੇ ਉਥੋਂ ਹੀ ਸਾਨੂੰ ਇਹ ਪਤਾ ਲੱਗਿਆ ਕਿ ਲੋਕਾਂ ਕੋਲ ਰੁਜ਼ਗਾਰ ਨਹੀਂ, ਜਿਸ ਕਰਕੇ ਪੈਸਾ ਆਉਣ ਦੀ ਕੋਈ ਉਮੀਦ ਨਹੀਂ¢ਰਾਸ਼ਨ ਸਮਾਜ ਸੇਵੀ ਜਥੇਬੰਦੀਆਂ ਨੇ ਦਿੱਤਾ ਹੈ, ਜਿਸ ਨਾਲ ਦੋ ਤਿੰਨ ਮਹੀਨੇ ਨਿਕਲ ਜਾਣਗੇ, ਪਰੰਤੂ ਬੱਚਿਆਂ ਦੀਆਂ ਫੀਸਾਂ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ | ਇਸ ਵਾਸਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਮੁਸ਼ਕਲ ਦੀ ਘੜੀ ਆਪਣੇ ਨਾਗਰਿਕਾਂ ਦੀ ਬਾਂਹ ਫੜੇ, ਨਾਲ ਹੀ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਬੋਰਡ ਦੀ ਫੀਸ ਜਮ੍ਹਾਂ ਕਰਾਉਣ ਵਿੱਚ ਕੁਝ ਦਿਨ ਦਾ ਵਾਧਾ ਕੀਤਾ ਜਾਵੇ, ਤਾਂ ਕਿ ਉਹ ਬੱਚੇ ਜਿਹੜੇ ਕਿਸੇ ਤਰ੍ਹਾਂ ਫੀਸ ਦਾ ਪ੍ਰਬੰਧ ਕਰ ਸਕਦੇ ਹਨ, ਕਰ ਲੈਣ ਅਤੇ ਜਿਹੜੇ ਨਹੀਂ ਕਰ ਸਕਦੇ, ਉਹਨਾਂ ਦੀ ਫੀਸ ਜ਼ਰੂਰ ਮੁਆਫ ਕੀਤੀ ਜਾਵੇ¢