ਕੈਪਟਨ ਦੇ ਖਾਸਮਖਾਸ ਦੀ ਕਾਂਗਰਸ ‘ਚ ਵਾਪਸੀ

0
178

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਪਟਿਆਲਾ ਨਗਰ ਨਿਗਮ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਭਾਜਪਾ ‘ਚੋਂ ਕਾਂਗਰਸ ਵਿੱਚ ਵਾਪਸੀ ਕਰ ਲਈ | ਕੈਪਟਨ ਪਰਵਾਰ ਲਈ ਹਰ ਥਾਂ ‘ਤੇ ਢਾਲ ਵਾਂਗ ਖੜ੍ਹਦੇ ਰਹੇ ਬਿੱਟੂ ਨੇ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਦੇਸ਼ ਨੂੰ ਵੰਡ ਰਹੀ ਹੈ, ਜਦ ਕਿ ਰਾਹੁਲ ਗਾਂਧੀ ਭਾਰਤ ਨੂੰ ਜੋੜਨ ਦਾ ਕੰਮ ਕਰ ਰਹੇ ਹਨ | ਪਟਿਆਲਾ ਵਿੱਚ ਹੋਰ ਵੀ ਵੱਡੇ ਧਮਾਕੇ ਹੋਣਗੇ, ਕਈ ਨੇਤਾ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ |