ਗਾਜ਼ਾ : ਇੱਥੋਂ ਦੇ ਇੱਕ ਫਲਸਤੀਨੀ ਜੋੜੇ ਨੇ ਸਿੰਗਾਪੁਰ ਦੀ ਖੈਰਾਤੀ ਸੰਸਥਾ ਵੱਲੋਂ ਸਾਰੀ ਜੰਗ ਦੌਰਾਨ ਬਰਾਬਰ ਖਾਣਾ ਮੁਹੱਈਆ ਕਰਾਉਣ ਦੇ ਅਹਿਸਾਨ ਵਜੋਂ ਆਪਣੀ ਨਵਜੰਮੀ ਧੀ ਦਾ ਨਾਂਅ ‘ਸਿੰਗਾਪੁਰ’ ਰੱਖਿਆ ਹੈ | ਬੱਚੀ ਦਾ ਪਿਤਾ ਹਮਦਾਨ ਹਦਾਦ ‘ਲਵ ਏਡ ਸਿੰਗਾਪੁਰ’ ਦੀ ਸੂਪ ਕਿਚਨ ਵਿੱਚ ਕੰਮ ਕਰਦਾ ਹੈ ਤੇ ਸੰਸਥਾ ਕਰੀਬ ਦੋ ਸਾਲ ਤੋਂ ਉੱਤਰੀ ਤੇ ਦੱਖਣੀ ਗਾਜ਼ਾ ਦੇ ਲੋਕਾਂ ਨੂੰ ਪੱਕਿਆ ਖਾਣਾ ਮੁਹੱਈਆ ਕਰਾ ਰਹੀ ਹੈ | ਉਸ ਨੇ ਕਿਹਾ ਕਿ ਉਸ ਦੀ ਗਰਭਵਤੀ ਪਤਨੀ ਸੰਸਥਾ ਦੇ ਖਾਣੇ ਨਾਲ ਬਚੀ ਰਹੀ, ਜਦੋਂ ਅਕਾਲ ਵਰਗੇ ਹਾਲਾਤ ਰਹੇ |



