ਪਟਨਾ : ਬਿਹਾਰ ਅਸੰਬਲੀ ਚੋਣਾਂ ਲਈ ਮਹਾਂ-ਗੱਠਬੰਧਨ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੇ ਰੱਫੜ ਨੂੰ ਖਤਮ ਕਰਨ ਲਈ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਨੇ ਬੁੱਧਵਾਰ ਇੱਥੇ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾ ਦੇ ਬੇਟੇ ਤੇਜਸਵੀ ਯਾਦਵ ਨਾਲ ਮੁਲਾਕਾਤ ਕੀਤੀ | ਜਾਦੂ ਵਿੱਚ ਹੱਥ ਅਜ਼ਮਾਉਣ ਵਾਲੇ ਗਹਿਲੋਤ ਨੇ ਬਾਅਦ ਵਿੱਚ ਕਿਹਾ ਕਿ ਏਨੇ ਵੱਡੇ ਮਹਾਂ-ਗੱਠਬੰਧਨ ਵਿੱਚ ਕੁਝ ਸੀਟਾਂ ਨੂੰ ਲੈ ਕੇ ਖਿੱਚੋਤਾਣ ਕੋਈ ਵੱਡੀ ਗੱਲ ਨਹੀਂ | ਵੀਰਵਾਰ ਤੱਕ ਸਥਿਤੀ ਸਾਫ ਹੋ ਜਾਵੇਗੀ | (ਇਸ ਵੇਲੇ 11 ਸੀਟਾਂ ਨੂੰ ਲੈ ਕੇ ਮਾਮਲਾ ਫਸਿਆ ਹੋਇਆ ਹੈ, ਜਿੱਥੇ ਭਾਈਵਾਲ ਹੀ ਆਹਮੋ-ਸਾਹਮਣੇ ਖੜ੍ਹੇ ਹੋ ਗਏ ਹਨ |)





