ਨਵੀਂ ਦਿੱਲੀ : ਭਗੌੜੇ ਹੀਰਾ ਵਪਾਰੀ ਤੇ 13000 ਕਰੋੜ ਰੁਪਏ ਦੇ ਪੀ ਐੱਨ ਬੀ ਘੁਟਾਲੇ ਦੇ ਦੋਸ਼ੀ ਮੇਹੁਲ ਚੋਕਸੀ ਨੂੰ ਭਾਰਤ ਲਿਆਉਣ ਦਾ ਰਸਤਾ ਹੁਣ ਲਗਭਗ ਸਾਫ਼ ਹੋ ਗਿਆ ਹੈ | ਬੈਲਜੀਅਮ ਦੀ ਇੱਕ ਅਦਾਲਤ ਨੇ ਚੋਕਸੀ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ | ਆਪਣੇ ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਚੋਕਸੀ ਦੀ ਹਵਾਲਗੀ ਪ੍ਰਕਿਰਿਆ ਵਿੱਚ ਕੋਈ ਕਾਨੂੰਨੀ ਰੁਕਾਵਟਾਂ ਨਹੀਂ ਹਨ | ਅਦਾਲਤ ਨੇ ਕਿਹਾ ਕਿ ਚੋਕਸੀ ਬੈਲਜੀਅਮ ਦਾ ਨਾਗਰਿਕ ਨਹੀਂ, ਸਗੋਂ ਇੱਕ ਵਿਦੇਸ਼ੀ ਨਾਗਰਿਕ ਹੈ | ਉਸ ਵਿਰੁੱਧ ਦੋਸ਼ ਬਹੁਤ ਗੰਭੀਰ ਹਨ | ਇਸ ਲਈ ਚੋਕਸੀ ਦੀ ਹਵਾਲਗੀ ਨੂੰ ਜਾਇਜ਼ ਮੰਨਿਆ ਜਾਂਦਾ ਹੈ |





