…ਹੁਣ ਲੈਫਟੀਨੈਂਟ ਕਰਨਲ

0
103

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਓਲੰਪਿਕ ਸੋਨ ਤਗਮਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੂੰ ਲੈਫਟੀਨੈਂਟ ਕਰਨਲ ਦੇ ਆਨਰੇਰੀ ਰੈਂਕ ਦਾ ਚਿੰਨ੍ਹ ਪ੍ਰਦਾਨ ਕੀਤਾ | ਟੈਰੀਟੋਰੀਅਲ ਆਰਮੀ ਵਿੱਚ ਸੇਵਾ ਨਿਭਾਅ ਰਹੇ ਸਟਾਰ ਜੈਵਲਿਨ ਥਰੋਅਰ ਨੂੰ ਲੈਫਟੀਨੈਂਟ ਕਰਨਲ ਦੇ ਆਨਰੇਰੀ ਰੈਂਕ ਦਾ ਚਿੰਨ੍ਹ ਪ੍ਰਦਾਨ ਕੀਤਾ | ਚੋਪੜਾ 26 ਅਗਸਤ, 2016 ਨੂੰ ਭਾਰਤੀ ਫੌਜ ਵਿੱਚ ਨਾਇਬ ਸੂਬੇਦਾਰ ਵਜੋਂ ਸ਼ਾਮਲ ਹੋਏ ਅਤੇ 2021 ਵਿੱਚ ਸੂਬੇਦਾਰ ਤੇ 2022 ਵਿੱਚ ਸੂਬੇਦਾਰ ਮੇਜਰ ਵਜੋਂ ਤਰੱਕੀ ਹਾਸਲ ਕੀਤੀ | ਹਰਿਆਣਾ ਦੇ ਪਾਣੀਪਤ ਦੇ ਖੰਡਰਾ ਪਿੰਡ ਵਿੱਚ 24 ਦਸੰਬਰ, 1997 ਨੂੰ ਜਨਮੇ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 2020 ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਸੀ |