ਸਿਡਨੀ : ਦੁਨੀਆ ਦੇ ਸਭ ਤੋਂ ਵੱਡੇ ਟਰੈਕਟਰ ਦਾ ਡੇਰਾ ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਤੋਂ 300 ਕਿਲੋਮੀਟਰ ਉੱਤਰ ਵਿੱਚ ਕਾਰਨਾਮਾਹ ਟਾਊਨ ਵਿੱਚ ਹੈ | ਖੇਤਾਂ ਦੇ ਰਾਜੇ ਦੀ ਗੱਦੀ ਉੱਤੇ ਬੈਠਣ ਲਈ ਪੌੜੀ ਰਾਹੀਂ ਚੜ੍ਹਨਾ ਪੈਂਦਾ ਹੈ | ਇਸ ਦੇ ਆਕਰਸ਼ਣ ਕਾਰਨ ਪਿੰਡ ‘ਚ ਸੈਰ-ਸਪਾਟਾ ਲਗਾਤਾਰ ਵਧ ਰਿਹਾ ਹੈ | ਇਹ ਟਰੈਕਟਰ 11.5 ਮੀਟਰ ਉੱਚਾ, 16 ਮੀਟਰ ਲੰਮਾ ਅਤੇ 42 ਟਨ ਵਜ਼ਨੀ ਹੈ, ਜੋ ਕਿ ਅਸਲ ਟਰੈਕਟਰ ਨਾਲੋਂ ਪੰਜ ਗੁਣਾ ਵੱਡਾ ਹੈ | ਅਮਰੀਕਾ ਵਿਚ ਸਭ ਤੋਂ ਵੱਡਾ ਟਰੈਕਟਰ ‘ਬਿੱਗ ਬਡ 747’ ਸੀ | ਇਸ ਵੱਡੇ ਟਰੈਕਟਰ ਨੂੰ ਸਥਾਨਕ ਭਾਈਚਾਰੇ ਵੱਲੋਂ ਦਾਨ ਕੀਤੀ ਰਕਮ ਨਾਲ ਬਣਾਉਣ ਵਿੱਚ ਕਰੀਬ ਇੱਕ ਸਾਲ ਲੱਗਾ ਹੈ |





