ਮਾਨ ਤੇ ਅਰੋੜਾ ਅੱਜ ਤਰਨ ਤਾਰਨ ‘ਚ

0
67

ਤਰਨ ਤਾਰਨ : ਆਮ ਆਦਮੀ ਪਾਰਟੀ ਦੇ ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਸ਼ੁੱਕਰਵਾਰ ਨੂੰ ਤਰਨ ਤਾਰਨ ਹਲਕੇ ਵਿੱਚ ਇੱਕ ਇਤਿਹਾਸਕ ਰੈਲੀ ਨੂੰ ਸੰਬੋਧਨ ਕਰਨਗੇ¢ ਸੰਧੂ ਨੇ ਕਿਹਾ ਕਿ ਇਹ ਰੈਲੀ ਨਾ ਸਿਰਫ਼ ਤਰਨ ਤਾਰਨ ਹਲਕੇ ਵਿੱਚ ‘ਆਪ’ ਦੀ ਸ਼ਾਨਦਾਰ ਜਿੱਤ ਦਾ ਸੂਚਕ ਹੋਵੇਗੀ, ਸਗੋਂ ਪੂਰੇ ਪੰਜਾਬ ਵਿੱਚ ਇੱਕ ਨਵੀਂ ਰਾਜਨੀਤਕ ਲਹਿਰ ਪੈਦਾ ਕਰੇਗੀ¢
ਭਾਰਤ ਵਨ ਡੇ ਸੀਰੀਜ਼ ਹਾਰਿਆ
ਐਡੀਲੇਡ : ਆਸਟ੍ਰੇਲੀਆ ਨੇ ਵੀਰਵਾਰ ਭਾਰਤ ਨੂੰ ਦੂਜੇ ਮੈਚ ਵਿੱਚ 2 ਵਿਕਟਾਂ ਨਾਲ ਹਰਾ ਕੇ ਤਿੰਨ ਇਕ ਦਿਨਾ ਮੈਚਾਂ ਦੀ ਲੜੀ ਜਿੱਤ ਲਈ | ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 9 ਵਿਕਟਾਂ ‘ਤੇ 264 ਦੌੜਾਂ ਬਣਾਈਆਂ ਸਨ | ਇਸ ਵਿੱਚ ਰੋਹਿਤ ਸ਼ਰਮਾ ਦਾ 73 ਤੇ ਸ਼੍ਰੇਯਸ ਅਈਅਰ ਦਾ 61 ਦੌੜਾਂ ਦਾ ਯੋਗਦਾਨ ਰਿਹਾ | ਵਿਰਾਟ ਕੋਹਲੀ ਦੂਜੇ ਮੈਚ ਵਿੱਚ ਵੀ ਜ਼ੀਰੋ ‘ਤੇ ਆਊਟ ਹੋਇਆ | ਕਪਤਾਨ ਸ਼ੁਭਮਨ ਗਿੱਲ ਵੀ 9 ਦੌੜਾਂ ਹੀ ਬਣਾ ਸਕਿਆ | ਆਸਟ੍ਰੇਲੀਆ ਨੇ 46.2 ਓਵਰਾਂ ਵਿੱਚ 8 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ | ਮੈਥਿਊ ਸ਼ਾਰਟ ਨੇ ਸਭ ਤੋਂ ਵੱਧ 74 ਤੇ ਕੂਪਰ ਕੋਨੋਲੀ ਨੇ ਨਾਬਾਦ 61 ਦੌੜਾਂ ਬਣਾਈਆਂ |
ਪੁਲਸ ਮੁਕਾਬਲੇ ‘ਚ ਬਿਹਾਰ ਦੇ 4 ਬਦਮਾਸ਼ ਢੇਰ
ਨਵੀਂ ਦਿੱਲੀ : ਬਿਹਾਰ ਵਿਚ ਕਥਿਤ ਕਤਲ ਦੀਆਂ ਕਈ ਵਾਰਦਾਤਾਂ ਵਿਚ ਸ਼ਾਮਲ 4 ਲੋੜੀਂਦੇ ਗੈਂਗਸਟਰ ਰੋਹਿਨੀ ਵਿਚ ਦਿੱਲੀ ਤੇ ਬਿਹਾਰ ਪੁਲਸ ਦੀ ਸਾਂਝੀ ਟੀਮ ਨਾਲ ਹੋਏ ਮੁਕਾਬਲੇ ਵਿਚ ਮਾਰੇ ਗਏ | ਮੁਕਾਬਲਾ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਹੋਇਆ | ਪੁਲਸ ਦੀ ਸਾਂਝੀ ਟੀਮ ਨੇ ਗੈਂਗਸਟਰਾਂ ਦੀ ਪੈੜ ਨੱਪਣ ਲਈ ਅਪਰੇਸ਼ਨ ਵਿੱਢਿਆ ਸੀ | ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਗੈਂਗਸਟਰ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿਚ ਲੁਕੇ ਹੋਏ ਸਨ | ਪੁਲਸ ਮੁਤਾਬਕ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਰੰਜਨ ਪਾਠਕ, ਵਿਮਲੇਸ਼ ਮਾਹਤੋ, ਮਨੀਸ਼ ਪਾਠਕ ਤੇ ਅਮਨ ਠਾਕੁਰ ਵਜੋਂ ਹੋਈ ਹੈ | ਇਹ ਸਾਰੇ ਬਿਹਾਰ ਦੇ ਵਸਨੀਕ ਸਨ ਅਤੇ ਕਤਲ ਤੇ ਫਿਰੌਤੀ ਦੀਆਂ ਵਾਰਦਾਤਾਂ ਲਈ ਲੋੜੀਂਦੇ ਸਨ |