ਵੇਰਕਾ ਪਲਾਂਟ ‘ਚ ਧਮਾਕਾ; ਇਕ ਮੌਤ, ਪੰਜ ਜ਼ਖ਼ਮੀ

0
108

ਲੁਧਿਆਣਾ : ਫਿਰੋਜ਼ਪੁਰ ਸੜਕ ‘ਤੇ ਵੇਰਕਾ ਮਿਲਕ ਪਲਾਂਟ ਵਿੱਚ ਲੰਘੀ ਰਾਤ ਨੂੰ ਹੋਏ ਧਮਾਕੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਦੱਸੇ ਜਾਂਦੇ ਹਨ | ਧਮਾਕਾ ਉਦੋਂ ਹੋਇਆ ਜਦੋਂ ਇੱਕ ਬੁਆਇਲਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ | ਮਿ੍ਤਕ ਦੀ ਪਛਾਣ 42 ਸਾਲਾ ਕੁਨਾਲ ਜੈਨ ਵਜੋਂ ਹੋਈ ਹੈ | ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ | ਜ਼ਖ਼ਮੀਆਂ ਦੀ ਪਛਾਣ ਕੁਲਵੰਤ ਸਿੰਘ, ਪੁਨੀਤ ਕੁਮਾਰ, ਅਜੀਤ ਸਿੰਘ, ਦਵਿੰਦਰ ਸਿੰਘ ਅਤੇ ਗੁਰਤੇਜ ਵਜੋਂ ਹੋਈ ਹੈ | ਸਹਾਇਕ ਪੁਲਸ ਕਮਿਸ਼ਨਰ ਰਾਜੇਸ਼ ਕੁਮਾਰ ਨੇ ਕਿਹਾ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ |