ਗੁਹਾਟੀ : ਅਸਾਮ ਦੇ ਸਪੀਕਰ ਬਿਸਵਜੀਤ ਦਾਮਰੀ ਨੇ ਬੁੱਧਵਾਰ ਆਜ਼ਾਦ ਵਿਧਾਇਕ ਅਖਿਲ ਗੋਗੋਈ ਨੂੰ ਸਦਨ ਦੀ ਕਾਰਵਾਈ ’ਚ ਵਿਘਨ ਪਾਉਣ ਦੇ ਦੋਸ਼ ਹੇਠ ਪ੍ਰਸ਼ਨਕਾਲ ਲਈ ਮੁਅੱਤਲ ਕਰ ਦਿੱਤਾ। ਦਾਮਰੀ ਦੇ ਹੁਕਮਾਂ ਬਾਅਦ ਗੋਗੋਈ ਨੂੰ ਦੋ ਮਾਰਸ਼ਲਾਂ ਨੇ ਸਦਨ ਵਿਚੋਂ ਬਾਹਰ ਕੱਢ ਦਿੱਤਾ। ਸਿਵਸਾਗਰ ਦੇ ਵਿਧਾਇਕ ਗੋਗੋਈ ਨੇ ਸਿੱਖਿਆ ਵਿਭਾਗ ਨਾਲ ਸੰਬੰਧਤ ਇਕ ਸਵਾਲ ਪੁੱਛਣਾ ਚਾਹਿਆ, ਜਿਸ ਨੂੰ ਸਪੀਕਰ ਨੇ ਰੱਦ ਕਰ ਦਿੱਤਾ। ਵਿਧਾਇਕ ਨੇ ਦੋਸ਼ ਲਾਇਆ ਕਿ ਉਸ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਜਿਸ ’ਤੇ ਦਾਮਰੀ ਨੇ ਨਾਖੁਸ਼ੀ ਜ਼ਾਹਰ ਕਰਦਿਆਂ ਉਸ ਨੂੰ ਪ੍ਰਸ਼ਨਕਾਲ ਦੇ ਬਾਕੀ ਸਮੇਂ ਲਈ ਮੁਅੱਤਲ ਕਰਨ ਦੇ ਹੁਕਮ ਦਿੱਤੇ। ਸਪੀਕਰ ਨੇ ਜ਼ੋਰ ਦੇ ਕੇ ਕਿਹਾ ਕਿ ਸਦਨ ਦੇ ਅੰਦਰ ‘ਅੰਦੋਲਨ’ (ਵਿਰੋਧ) ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਦਨ ਦੇ ਆਪਣੇ ਨਿਯਮ ਹੁੰਦੇ ਹਨ।