60 ’ਚੋਂ 30 ਭਾਰਤੀਆਂ ਨੂੰ ਬਚਾਇਆ

0
331

ਨਵੀਂ ਦਿੱਲੀ : ਮਿਆਂਮਾਰ ਵਿਚਲੇ ਭਾਰਤੀ ਦੂਤਾਵਾਸ ਨੇ ਥਾਈਲੈਂਡ ’ਚ ਨੌਕਰੀਆਂ ਦਾ ਵਾਅਦਾ ਕਰਨ ਵਾਲੇ ਇੱਕ ਕੌਮਾਂਤਰੀ ਗਰੋਹ ਦਾ ਸ਼ਿਕਾਰ ਬਣੇ 60 ਭਾਰਤੀਆਂ ਵਿੱਚੋਂ 30 ਨੂੰ ਬਚਾਅ ਲਿਆ ਹੈ। ਇਹ ਸਾਰੇ ਮਿਆਵਾਡੀ ਖੇਤਰ ’ਚ ਫਸੇ ਹੋਏ ਸਨ। ਥਾਈਲੈਂਡ ਦੀ ਸਰਹੱਦ ਨਾਲ ਲੱਗਦੇ ਦੱਖਣ-ਪੂਰਬੀ ਮਿਆਂਮਾਰ ਦੇ ਕਾਇਨ ਰਾਜ ਵਿਚਲਾ ਮਿਆਵਾਡੀ ਖੇਤਰ ਪੂਰੀ ਤਰ੍ਹਾਂ ਮਿਆਂਮਾਰ ਸਰਕਾਰ ਦੇ ਕੰਟਰੋਲ ਹੇਠ ਨਹੀਂ ਹੈ ਤੇ ਕੁਝ ਨਸਲੀ ਹਥਿਆਰਬੰਦ ਸਮੂਹਾਂ ਦਾ ਇਸ ਖਿੱਤੇ ਉੱਤੇ ਕਬਜ਼ਾ ਹੈ।
ਲੋਕਾਂ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਨੂੰ ਕੌਮਾਂਤਰੀ ਗਰੋਹ ਵੱਲੋਂ ਧੋਖਾ ਦਿੱਤਾ ਗਿਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਥਾਈਲੈਂਡ ਵਿੱਚ ਨੌਕਰੀਆਂ ਦੀ ਪੇਸ਼ਕਸ਼ ਕੀਤੀ ਸੀ, ਪਰ ਗੈਰ-ਕਾਨੂੰਨੀ ਢੰਗ ਨਾਲ ਉਨ੍ਹਾਂ ਨੂੰ ਮਿਆਂਮਾਰ ਲਿਜਾਇਆ ਗਿਆ ਸੀ। ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 60 ਤੋਂ ਵੱਧ ਭਾਰਤੀ ਨਾਗਰਿਕ ਠਗੀ ਦਾ ਸ਼ਿਕਾਰ ਹੋਏ ਹਨ ਤੇ ਉਹ ਮਿਆਵਾਡੀ ਖੇਤਰ ਵਿੱਚ ਹਨ, ਜੋ ਪੂਰੀ ਤਰ੍ਹਾਂ ਮਿਆਂਮਾਰ ਸਰਕਾਰ ਦੇ ਕੰਟਰੋਲ ਵਿੱਚ ਨਹੀਂ ਹੈ।

LEAVE A REPLY

Please enter your comment!
Please enter your name here