2 ਆਸਟਰੇਲੀਆਈ ਕਿ੍ਕਟ ਖਿਡਾਰਨਾਂ ਨਾਲ ਛੇੜਛਾੜ, ਦੋਸ਼ੀ ਕਾਬੂ

0
104

ਇੰਦੌਰ : ਮਹਿਲਾ ਵਿਸ਼ਵ ਕੱਪ ਲਈ ਕਿ੍ਕਟ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਹੋ ਰਹੇ ਹਨ | ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਰੈਡੀਸਨ ਹੋਟਲ ਵਿਚ ਠਹਿਰੀਆਂ ਹੋਈਆਂ ਹਨ | ਹੋਟਲ ਤੋਂ ਕੈਫੇ ਜਾਂਦੇ ਸਮੇਂ ਦੋ ਆਸਟਰੇਲੀਆਈ ਮਹਿਲਾ ਖਿਡਾਰੀਆਂ ਨਾਲ ਛੇੜਛਾੜ ਅਤੇ ਗਲਤ ਤਰੀਕੇ ਨਾਲ ਛੂਹਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਸ ਨੇ ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਘਟਨਾ ਤੋਂ ਬਾਅਦ ਮਹਿਲਾ ਖਿਡਾਰਨਾਂ ਨੇ ਆਪਣੇ ਸੁਰੱਖਿਆ ਅਧਿਕਾਰੀ ਨੂੰ ਇਸ ਸੰਬੰਧੀ ਸੂਚਿਤ ਕੀਤਾ | ਜਦੋਂ ਇਹ ਖ਼ਬਰ ਪੁਲਸ ਨੂੰ ਮਿਲੀ ਤਾਂ ਛੇ ਪੁਲਸ ਸਟੇਸ਼ਨਾਂ ਨੂੰ ਅਲਰਟ ਕਰ ਦਿੱਤਾ ਗਿਆ | ਪੁਲਸ ਨੇ ਆਜ਼ਾਦ ਨਗਰ ਦੇ ਰਹਿਣ ਵਾਲੇ ਅਕੀਲ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਇਕ ਰਾਹਗੀਰ ਨੇ ਦੋਸ਼ੀ ਦੀ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਸੀ ਤੇ ਇਕ ਹੋਰ ਕਾਰ ਚਾਲਕ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ | ਉਪਰੰਤ ਪੁਲਸ ਨੇ ਅਕੀਲ ਨੂੰ ਹਿਰਾਸਤ ਵਿੱਚ ਲੈ ਲਿਆ | ਇਸ ਘਟਨਾ ਤੋਂ ਬਾਅਦ ਹੋਟਲ ਅਤੇ ਸਟੇਡੀਅਮ ਵਿਚ ਸੁਰੱਖਿਆ ਵਧਾ ਦਿੱਤੀ ਗਈ |