ਸ਼ਿਕਾਗੋ : ਸ਼ਿਕਾਗੋ-ਜਰਮਨੀ ਉਡਾਣ ਵਿਚ ਇੱਕ 28 ਸਾਲਾ ਭਾਰਤੀ ਨਾਗਰਿਕ ਨੇ ਕਥਿਤ ਤੌਰ ’ਤੇ ਦੋ ਅੱਲ੍ਹੜ ਉਮਰ ਦੇ ਨੌਜਵਾਨਾਂ ’ਤੇ ਚਾਕੂ ਨਾਲ ਹਮਲਾ ਕੀਤਾ ਤੇ ਨਾਲ ਦੇ ਯਾਤਰੀ ਨੂੰ ਥੱਪੜ ਮਾਰਿਆ। ਇਹ ਘਟਨਾ ਬੀਤੇ ਸਨਿੱਚਰਵਾਰ ਲੁਫਥਾਂਸਾ ਦੀ ਇੱਕ ਉਡਾਣ ਵਿੱਚ ਵਾਪਰੀ, ਜਿਸ ਕਾਰਨ ਇਸ ਉਡਾਣ ਨੂੰ ਬੋਸਟਨ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜਨਾ ਪਿਆ। ਮੈਸੇਚਿਉਸੇਟਸ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਦਫ਼ਤਰ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ ਪ੍ਰਨੀਤ ਉਸੀਰੀਪੱਲੀ ਵਜੋਂ ਹੋਈ ਹੈ, ਜਿਸ ਨੇ ਇੱਕ 17 ਸਾਲਾ ਯਾਤਰੀ ਦੇ ਮੋਢੇ ’ਤੇ ਖਾਣ ਵਾਲੇ ਕਾਂਟੇ ਨਾਲ ਹਮਲਾ ਕੀਤਾ ਤੇ ਇੱਕ ਹੋਰ 17 ਸਾਲਾ ਯਾਤਰੀ ਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਚਾਕੂ ਮਾਰਿਆ।




