ਗੋਆ ’ਚ 8 ਕਾਂਗਰਸੀ ਵਿਧਾਇਕ ਭਗਵੇਂ ਰੰਗ ’ਚ ਰੰਗੇ ਗਏ

0
305

ਪਣਜੀ : ਗੋਆ ’ਚ ਕਾਂਗਰਸ ਵਿਧਾਇਕ ਦਲ ਨੇ ਬੁੱਧਵਾਰ ਭਾਜਪਾ ’ਚ ਸ਼ਾਮਲ ਹੋਣ ਦਾ ਮਤਾ ਪਾਸ ਕੀਤਾ। ਇਸ ਤੋਂ ਕੁਝ ਸਮਾਂ ਪਹਿਲਾਂ ਭਾਜਪਾ ਦੇ ਸੂਬਾਈ ਪ੍ਰਧਾਨ ਸਦਾਨੰਦ ਸ਼ੇਤ ਤਨਾਵੜੇ ਨੇ ਕਿਹਾ ਸੀ ਕਿ ਕਾਂਗਰਸ ਦੇ 8 ਵਿਧਾਇਕ ਛੇਤੀ ਹੀ ਸੱਤਾਧਾਰੀ ਪਾਰਟੀ ’ਚ ਸ਼ਾਮਲ ਹੋਣਗੇ। ਸੂਤਰਾਂ ਅਨੁਸਾਰ ਵਿਰੋਧੀ ਧਿਰ ਦੇ ਆਗੂ ਮਾਈਕਲ ਲੋਬੋ ਨੇ 7 ਹੋਰਨਾਂ ਵਿਧਾਇਕਾਂ ਦੀ ਮੌਜੂਦਗੀ ’ਚ ਮਤਾ ਪੇਸ਼ ਕੀਤਾ। ਸਾਬਕਾ ਮੁੱਖ ਮੰਤਰੀ ਅਤੇ ਵਿਧਾਇਕ ਦਿਗੰਬਰ ਕਾਮਤ ਨੇ ਮਤੇ ਦਾ ਸਮਰਥਨ ਕੀਤਾ। ਇਸ ਘਟਨਾਕ੍ਰਮ ਤੋਂ ਪਹਿਲਾਂ ਤੱਕ 40 ਮੈਂਬਰੀ ਗੋਆ ਵਿਧਾਨ ਸਭਾ ’ਚ ਕਾਂਗਰਸ ਦੇ 11, ਜਦੋਂ ਕਿ ਭਾਜਪਾ ਦੇ 20 ਮੈਂਬਰ ਸਨ। ਮਤਾ ਪਾਸ ਹੋਣ ਬਾਅਦ 8 ਵਿਧਾਇਕਾਂ ਦੀ ਮੁੱਖ ਮੰਤਰੀ ਪ੍ਰਮੋਦ ਸਾਵੰਤ ਨਾਲ ਮੁਲਾਕਾਤ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਤਸਵੀਰ ’ਚ ਮਾਈਕਲ ਲੋਬੋ ਸਮੇਤ 7 ਹੋਰ ਵਿਧਾਇਕ ਮੁੱਖ ਮੰਤਰੀ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਹਨ। ਸਾਲ 2019 ’ਚ ਇਸੇ ਤਰ੍ਹਾਂ ਕਾਂਗਰਸ ਦੇ 10 ਵਿਧਾਇਕ ਭਾਜਪਾ ’ਚ ਸ਼ਾਮਲ ਹੋ ਗਏ ਸਨ।
ਅਪਰੇਸ਼ਨ ਕੀਚੜ
ਕਾਂਗਰਸ ਨੇ ਕਿਹਾ ਹੈ ਕਿ ਭਾਜਪਾ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ ਤੋੜਨਾ ਜਾਣਦੀ ਹੈ। ਸਾਡੀ ਭਾਰਤ ਜੋੜੋ ਯਾਤਰਾ ਤੋਂ ਬੁਖਲਾਈ ਭਾਜਪਾ ਨੇ ਗੋਆ ਵਿਚ ਆਪਰੇਸ਼ਨ ਕੀਚੜ ਨੂੰ ਅੰਜਾਮ ਦਿੱਤਾ ਹੈ। ਭਾਰਤ ਦੇਖ ਰਿਹਾ ਹੈ। ਉਹ ਤੋੜਨਗੇ, ਅਸੀਂ ਜੋੜਾਂਗੇ।

LEAVE A REPLY

Please enter your comment!
Please enter your name here