ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡੇਜ਼ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਜਬਰੀ ਵਸੂਲੀ ਮਾਮਲੇ ’ਚ ਬੁੱਧਵਾਰ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਸਾਹਮਣੇ ਪੇਸ਼ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਲੰਕਾ ਦੀ ਨਾਗਰਿਕ ਫਰਨਾਂਡੇਜ਼ ਦੇ ਨਾਲ ਪਿੰਕੀ ਈਰਾਨੀ ਵੀ ਸੀ। ਈਰਾਨੀ ਨੇ ਹੀ ਫਰਨਾਂਡੇਜ਼ ਦੀ ਚੰਦਰ ਸ਼ੇਖਰ ਨਾਲ ਕਥਿਤ ਜਾਣ-ਪਛਾਣ ਕਰਵਾਈ ਸੀ। ਦੋਹਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ। ਇਸ ਮਹੀਨੇ ਦੇ ਸ਼ੁਰੂ ’ਚ ਬਾਲੀਵੁੱਡ ਦੀ ਇਕ ਹੋਰ ਅਦਾਕਾਰਾ ਨੋਰਾ ਫਤੇਹੀ ਤੋਂ ਵੀ ਈ ਡੀ ਨੇ ਇਸੇ ਮਾਮਲੇ ’ਚ ਛੇ ਘੰਟਿਆਂ ਦੇ ਕਰੀਬ ਪੁੱਛਗਿੱਛ ਕੀਤੀ ਸੀ। ਈ ਡੀ ਮੁਤਾਬਕ ਫਤੇਹੀ ਅਤੇ ਜੈਕਲੀਨ ਨੇ ਚੰਦਰਸ਼ੇਖਰ ਤੋਂ ਮਹਿੰਗੀਆਂ ਕਾਰਾਂ ਤੇ ਹੋਰ ਤੋਹਫੇ ਲਏ ਸਨ।




