ਮੁੰਬਈ : ਇੱਥੋਂ ਦੇ ਪੋਵਈ ਦੇ ਇੱਕ ਸਟੂਡੀਓ ਵਿਚ ਇੱਕ ਵਿਅਕਤੀ ਵਲੋਂ ਬੰਦੀ ਬਣਾਏ ਗਏ 20 ਤੋਂ ਵੱਧ ਬੱਚਿਆਂ ਨੂੰ ਪੁਲੀਸ, ਕਮਾਂਡੋਜ਼ ਅਤੇ ਫਾਇਰ ਬਿ੍ਰਗੇਡ ਟੀਮਾਂ ਨੇ ਸੁਰੱਖਿਅਤ ਕੱਢ ਲਿਆ ਹੈ ਜਦ ਕਿ ਇਸ ਸਾਂਝੀ ਕਾਰਵਾਈ ਵਿੱਚ ਦੋਸ਼ੀ ਰੋਹਿਤ ਆਰੀਆ ਮਾਰਿਆ ਗਿਆ। ਸੰਯੁਕਤ ਪੁਲਿਸ ਕਮਿਸ਼ਨਰ ਸੱਤਿਆਨਾਰਾਇਣ ਨੇ ਕਿਹਾ ਕਿ ਸਾਰੇ ਬੱਚੇ ਸੁਰੱਖਿਅਤ ਹਨ।
ਵੀਰਵਾਰ ਦੁਪਹਿਰ ਨੂੰ ਐਲ ਐਂਡ ਟੀ ਇਮਾਰਤ ਦੇ ਨੇੜੇ ਆਰ ਏ ਸਟੂਡੀਓ ਵਿੱਚ ਉਸ ਸਮੇਂ ਨਾਟਕੀ ਸਥਿਤੀ ਪੈਦਾ ਹੋਈ ਜਦੋਂ ਬੱਚਿਆਂ ਜਿਨ੍ਹਾਂ ਵਿਚ ਮੁੰਡੇ ਤੇ ਕੁੜੀਆਂ ਸ਼ਾਮਲ ਸੀ, ਨੂੰ ਆਡੀਸ਼ਨ ਲਈ ਬੁਲਾਇਆ ਗਿਆ।
ਇਸ ਤੋਂ ਬਾਅਦ ਰੋਹਿਤ ਆਰੀਆ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਖੁਦਕੁਸ਼ੀ ਕਰਨਾ ਚਾਹੁੰਦਾ ਸੀ ਪਰ ਉਸ ਨੇ ਖੁਦਕੁਸ਼ੀ ਨਾ ਕਰਕੇ ਇਕ ਹੋਰ ਯੋਜਨਾ ਬਣਾਈ ਤੇ ਬੱਚਿਆਂ ਨੂੰ ਬੰਦੀ ਬਣਾ ਲਿਆ ਹੈ। ਉਸ ਨੇ ਕਿਹਾ ਕਿ ਉਹ ਦਹਿਸ਼ਤਗਰਦ ਨਹੀਂ ਹੈ ਤੇ ਜੇ ਉਸ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਉਸ ਨੂੰ ਉਕਸਾਇਆ ਗਿਆ ਤਾਂ ਉਹ ਸਟੂਡੀਓ ਨੂੰ ਅੱਗ ਲਾ ਦੇੇਵੇਗਾ।




