ਕੇਂਦਰ ਨੇ ਪ੍ਰਭੂਸੱਤਾ ਅਮਰੀਕਾ ਕੋਲ ਵੇਚੀ : ਭਗਵੰਤ ਮਾਨ

0
5

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ਦੀ ਅਸਫਲਤਾ ’ਤੇ ਤਿੱਖਾ ਹਮਲਾ ਕਰਦਿਆਂ ਸੱਤਾਧਾਰੀਆਂ ’ਤੇ ਦੇਸ਼ ਦੀ ਪ੍ਰਭੂਸੱਤਾ ਅਮਰੀਕਾ ਕੋਲ ਵੇਚਣ ਦਾ ਦੋਸ਼ ਲਗਾਇਆ। ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਅਮਰੀਕਾ ਵੱਲੋਂ ਭਾਰਤ ਨੂੰ ਰੂਸੀ ਤੇਲ ਖਰੀਦਣ ਦੀ ਇਜਾਜ਼ਤ ਦੇਣ ਬਾਰੇ ਪੁੱਛੇ ਜਾਣ ’ਤੇ ਬਿਨਾਂ ਕਿਸੇ ਲਿਪਾ-ਪੋਚੀ ਦੇ ਕਿਹਾ ਕਿ ਭਾਵੇਂ ਭਾਜਪਾ ਆਪਣੇ ਆਗੂਆਂ ਨੂੰ ‘ਵਿਸ਼ਵ ਗੁਰੂ’ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਨੇ ਦਿਖਾ ਦਿੱਤਾ ਹੈ ਕਿ ਉਹ ‘ਵਿਸ਼ਵ ਚੇਲੇ’ ਬਣ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾਕੀ ਹੁਣ ਸਾਨੂੰ ਹਰ ਚੀਜ਼ ਲਈ ਵ੍ਹਾਈਟ ਹਾਊਸ ਤੋਂ ਇਜਾਜ਼ਤ ਲੈਣੀ ਪਵੇਗੀ? ਕੀ ਭਾਰਤ ਦੀ ਪ੍ਰਭੂਸੱਤਾ ਖ਼ਤਮ ਹੋ ਗਈ ਹੈ? ਪ੍ਰਧਾਨ ਮੰਤਰੀ ਨੂੰ ਇਸ ’ਤੇ ਸਪੱਸ਼ਟ ਕਰਨਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ 10 ਮਾਰਚ ਨੂੰ ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰੇਗੀ। ਉਨ੍ਹਾ ਕਿਹਾ ਕਿ ਬਿਜਲੀ, ਸਿਹਤ ਅਤੇ ਸਿੱਖਿਆ ਵਾਂਗ ਰਾਜਾਂ ਦਾ ਵਿਸ਼ਾ ਹੈ ਅਤੇ ਅਸੀਂ ਰਾਜ ਦੇ ਵਿਸ਼ਿਆਂ ਵਿੱਚ ਕੋਈ ਵੀ ਕੇਂਦਰੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ। ਜਦੋਂ ਸੱਤਾਧਾਰੀ ਪਾਰਟੀ ਵੱਲੋਂ ਰਾਜ ਦੀਆਂ ਬੱਸਾਂ ਨੂੰ ‘ਆਪ’ ਦੇ ਪੀਲੇ ਅਤੇ ਨੀਲੇ ਰੰਗਾਂ ਵਿੱਚ ਰੰਗਣ ਬਾਰੇ ਪੁੱਛਿਆ ਗਿਆ ਤਾਂ ਮਾਨ ਨੇ ਕਿਹਾ ਕਿ ਇਹ ਬੱਸਾਂ ਨਿੱਜੀ ਹਨ, ਜੋ ਕਿ ਕਿਲੋਮੀਟਰ ਸਕੀਮ ਤਹਿਤ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾਬੱਸ ਅਪਰੇਟਰ ਆਪਣੀ ਮਰਜ਼ੀ ਦਾ ਕੋਈ ਵੀ ਰੰਗ ਚੁਣਨ ਲਈ ਸੁਤੰਤਰ ਹਨ, ਪਰ ਇਸ ’ਤੇ ਸਵਾਲ ਉਠਾਉਣ ਵਾਲੇ ਪਹਿਲਾਂ ਜਨਤਾ ਨੂੰ ਇਹ ਦੱਸਣ ਕਿ ਉਨ੍ਹਾਂ ਨੇ ਹਰੀਕੇ ਲਈ ਖਰੀਦੀਆਂ ਬੱਸਾਂ ਅਤੇ ਰਾਜ ਸਰਕਾਰ ਦੇ ਹੈਲੀਕਾਪਟਰ ਨੂੰ ਅਕਾਲੀ ਰੰਗਾਂ ਵਿੱਚ ਕਿਉਂ ਰੰਗਿਆ ਸੀ?