ਜਗਰਾਓਂ (ਅਮਿਤ ਖੰਨਾ, ਸੰਜੀਵ ਅਰੋੜਾ)-ਸ਼ੁੱਕਰਵਾਰ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਐੱਸ ਐੱਸ ਪੀ ਦਫਤਰ ਕੋਲ ਗਿੱਦੜਵਿੰਡੀ ਦੇ ਕਬੱਡੀ ਖਿਡਾਰੀ ਤੇਜਪਾਲ ਸਿੰਘ (26) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤੇਜਪਾਲ ਸਿੰਘ ਦੇ ਦੋਸਤ ਨੇ ਦੱਸਿਆ ਕਿ ਉਹ ਅਤੇ ਉਸਦਾ ਦੋਸਤ ਸੁਨਹਿਰੀ ਕਿਰਨ ਵਾਲਿਆਂ ਦੇ ਖਲ ਲੈਣ ਆਏ ਸਨ। 8-10 ਨੌਜਵਾਨ ਨੇ ਉੱਥੇ ਆ ਕੇ ਤੇਜਪਾਲ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਕਾਰਨ ਪੁੱਛਣ ’ਤੇ ਇੱਕ ਨੇ ਰਿਵਾਲਵਰ ਕੱਢਿਆ ਅਤੇ ਗੋਲੀ ਚਲਾ ਦਿੱਤੀ। ਐੱਸ ਐੱਸ ਪੀ ਅੰਕਰ ਗੁਪਤਾ ਨੇ ਦੱਸਿਆ ਕਿ ਕਤਲ ਰੰਜਿਸ਼ ਦਾ ਨਤੀਜਾ ਹੈ ਤੇੇ ਦੋਸ਼ੀ ਛੇਤੀ ਫੜ ਲਏ ਜਾਣਗੇ।





