ਮਿਊਨਿਖ ਉਲੰਪਿਕ ਦੇ ਗੋਲਕੀਪਰ ਫਰੈਡਰਿਕ ਨਹੀਂ ਰਹੇ

0
104

ਬੇਂਗਲੁਰੂ : ਮੇਜਰ ਧਿਆਨ ਚੰਦ ਐਵਾਰਡੀ ਅਤੇ 1972 ਦੀ ਮਿਊਨਿਖ ਉਲੰਪਿਕ ਵਿੱਚ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦੇ ਗੋਲਕੀਪਰ ਰਹੇ ਮੈਨੁਏਲ ਫਰੈਡਰਿਕ ਦਾ ਸ਼ੁੱਕਰਵਾਰ ਇੱਥੇ ਦੇਹਾਂਤ ਹੋ ਗਿਆ। 78 ਸਾਲਾ ਫਰੈਡਰਿਕ ਦੋ ਧੀਆਂ ਛੱਡ ਗਏ ਹਨ। ਉਹ ਪਿਛਲੇ 10 ਮਹੀਨਿਆਂ ਤੋਂ ਪ੍ਰੌਸਟੇਟ ਕੈਂਸਰ ਤੋਂ ਪੀੜਤ ਸਨ। ਧੀ ਫ੍ਰੇਸ਼ਨਾ ਨੇ ਦੱਸਿਆ ਕਿ ਪਿਛਲੇ ਸਾਲ ਸਾਡੀ ਮਾਂ ਦੇ ਗੁਜ਼ਰਨ ਤੋਂ ਬਾਅਦ ਉਹ ਡਿਪ੍ਰੈਸ਼ਨ ਵਿੱਚ ਵੀ ਰਹੇ। ਫਰੈਡਰਿਕ 20 ਅਕਤਬੂਰ 1947 ਨੂੰ ਕੇਰਲਾ ਦੇ ਕਨੂੰਰ ਵਿੱਚ ਪੈਦਾ ਹੋਏ ਸਨ। ਉਹ ਉਲੰਪਿਕ ਵਿੱਚ ਤਮਗਾ ਜਿੱਤਣ ਵਾਲੇ ਪਹਿਲੇ ਕੈਰਲਿਅਨ ਸਨ। ਉਨ੍ਹਾ ਤੋਂ ਬਾਅਦ ਕੇਰਲਾ ਦੇ ਪੀ ਆਰ ਸ੍ਰੀਜੇਸ਼ ਟੋਕੀਓ ਤੇ ਪੈਰਿਸ ਉਲੰਪਿਕ ਵਿੱਚ ਕਾਂਸੀ ਤਮਗਾ ਜਿੱਤਣ ਵਾਲੀਆਂ ਟੀਮਾਂ ਦੇ ਗੋਲਕੀਪਰ ਰਹੇ।