ਸਤਨਾ : ਮੱਧ ਪ੍ਰਦੇਸ਼ ਦੇ ਸਤਨਾ ਵਿੱਚ ਸ਼ੁੱਕਰਵਾਰ ਸਰਦਾਰ ਵਲਭ ਭਾਈ ਪਟੇਲ ਦੀ ਜਯੰਤੀ ਸਮਾਰੋਹ ਦੌਰਾਨ ਭਾਜਪਾ ਸਾਂਸਦ ਗਣੇਸ਼ ਸਿੰਘ ਨੇ ਮਿਊਂਸਪਲ ਕਰੇਨ ਅਪ੍ਰੇਟਰ ਗਣੇਸ਼ ਕੁਸ਼ਵਾਹਾ ਦੇ ਥੱਪੜ ਮਾਰ ਦਿੱਤਾ। ਸਾਂਸਦ ਪਟੇਲ ਦੇ ਬੁੱਤ ’ਤੇ ਹਾਰ ਪਾ ਕੇ ਉਤਰ ਰਹੇ ਸੀ ਕਿ ਅਚਾਨਕ ਝਟਕੇ ਨਾਲ ਕਰੇਨ ਰੁਕ ਗਈ। ਇਸ ਤੋਂ ਬਾਅਦ ਸਾਂਸਦ ਦਾ ਪਾਰਾ ਚੜ੍ਹ ਗਿਆ। ਕਾਂਗਰਸ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਪਤਾ ਲਗਦਾ ਹੈ ਕਿ ਭਾਜਪਾਈਆਂ ਵਿੱਚ ਕਿੰਨਾ ਹੰਕਾਰ ਹੈ।




