ਅਹਿਮਦਾਬਾਦ : ਗੁਜਰਾਤ ਦੇ ਦਹਿਸ਼ਤਗਰਦੀ ਰੋਕੂ ਦਸਤੇ ਨੇ ਬੁੱਧਵਾਰ ਭਾਰਤੀ ਤੱਟ ਰੱਖਿਅਕਾਂ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਅਰਬ ਸਾਗਰ ’ਚ ਇੱਕ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਤੋਂ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਜ਼ਬਤ ਕੀਤੀ ਅਤੇ ਛੇ ਪਾਕਿਸਤਾਨੀ ਨਾਗਰਿਕਾਂ ਤੇ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਹਿਰਾਸਤ ’ਚ ਲੈ ਲਿਆ। ਕੱਛ ਜ਼ਿਲ੍ਹੇ ਦੀ ਜਾਖਾਊ ਬੰਦਰਗਾਹ ਨੇੜੇ ਸਮੁੰਦਰ ’ਚ ਕਿਸ਼ਤੀ ਨੂੰ ਰੋਕ ਕੇ ਤਲਾਸ਼ੀ ਲਈ 40 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਨੂੰ ਗੁਜਰਾਤ ਤੱਟ ’ਤੇ ਉਤਾਰਨ ਤੋਂ ਬਾਅਦ ਸੜਕ ਰਾਹੀਂ ਪੰਜਾਬ ਲਿਜਾਇਆ ਜਾਣਾ ਸੀ।




