ਨਿਤੀਸ਼ ਦਾ ਉਮੀਦਵਾਰ ਅਨੰਤ ਸਿੰਘ ਕਤਲ ਮਾਮਲੇ ’ਚ ਗਿ੍ਰਫਤਾਰ

0
67

ਪਟਨਾ : ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇ ਡੀ ਯੂ ਵੱਲੋਂ ਮੋਕਾਮਾ ਸੀਟ ਤੋਂ ਮੁੜ ਚੋਣ ਲੜ ਰਹੇ ਬਿਹਾਰ ਦੇ ਸਾਬਕਾ ਵਿਧਾਇਕ ਅਨੰਤ ਸਿੰਘ ਨੂੰ ਸ਼ਨਿਚਰਵਾਰ ਦੇਰ ਰਾਤ ਪੁਲਸ ਨੇ ਜਨ ਸੁਰਾਜ ਪਾਰਟੀ ਦੇ ਸਮਰਥਕ ਦੁਲਾਰ ਚੰਦ ਯਾਦਵ ਦੇ ਕਤਲ ਕੇਸ ਵਿਚ ਗਿ੍ਰਫ਼ਤਾਰ ਕੀਤਾ ਹੈ। ਅਨੰਤ ਸਿੰਘ, ਜੋ ਯਾਦਵ ਦੀ ਹੱਤਿਆ ਤੋਂ ਬਾਅਦ ਜਾਂਚ ਦੇ ਘੇਰੇ ਵਿੱਚ ਹੈ, ਨੂੰ ਰਾਜਧਾਨੀ ਪਟਨਾ ਤੋਂ ਕਰੀਬ 200 ਕਿਲੋਮੀਟਰ ਦੂਰ ਬਾਰਹ ਵਿੱਚ ਉਸ ਦੇ ਘਰ ਤੋਂ ਫੜਿਆ ਗਿਆ। ਪੁਲਸ ਨੇ ਦੋ ਹੋਰ ਵਿਅਕਤੀਆਂ ਮਣੀਕਾਂਤ ਠਾਕੁਰ ਅਤੇ ਰਣਜੀਤ ਰਾਮ ਨੂੰ ਵੀ ਗਿ੍ਰਫ਼ਤਾਰ ਕੀਤਾ ਹੈ, ਜੋ ਘਟਨਾ ਵਾਪਰਨ ਵੇਲੇ ਮੌਜੂਦ ਸਨ। ਵੀਰਵਾਰ ਨੂੰ ਪਟਨਾ ਦੇ ਮੋਕਾਮਾ ਇਲਾਕੇ ਵਿੱਚ ਜਨ ਸੁਰਾਜ ਪਾਰਟੀ ਦੇ ਉਮੀਦਵਾਰ ਪਿਊਸ਼ ਪਿ੍ਰਯਦਰਸ਼ੀ ਲਈ ਚੋਣ ਪ੍ਰਚਾਰ ਕਰਦੇ ਸਮੇਂ ਯਾਦਵ ਦੀ ਮੌਤ ਹੋ ਗਈ ਸੀ। ਇਹ ਘਟਨਾ ਮੋਕਾਮਾ ਇਲਾਕੇ ਦੇ ਭਦੌੜ ਅਤੇ ਘੋਸਵਰੀ ਪੁਲਸ ਥਾਣਿਆਂ ਦੇ ਨੇੜੇ ਵਾਪਰੀ ਸੀ।
ਲੰਡਨ ਜਾ ਰਹੀ ਟਰੇਨ ’ਚ ਚਾਕੂ ਨਾਲ ਹਮਲੇ ’ਚ 10 ਜ਼ਖ਼ਮੀ
ਲੰਡਨ : ਬਿ੍ਰਟੇਨ ਦੇ ਕੈਂਬਰਿਜਸ਼ਾਇਰ ’ਚ ਟਰੇਨ ਵਿਚ ਕਈ ਲੋਕਾਂ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ। ਪੁਲਸ ਨੇ ਸ਼ਨਿਚਰਵਾਰ ਸ਼ਾਮ ਨੂੰ ਟਰੇਨ ਰੋਕ ਕੇ ਇਸ ਘਟਨਾ ਦੇ ਸੰਬੰਧ ਵਿਚ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਬਰਤਾਨਵੀ ਪੁਲਸ ਨੇ ਦੱਸਿਆ ਕਿ ਇਸ ਘਟਨਾ ਮਗਰੋਂ 10 ਲੋਕਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 9 ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਅੱਤਵਾਦ ਵਿਰੋਧੀ ਪੁਲਸ ਜਾਂਚ ਵਿਚ ਸਹਿਯੋਗ ਕਰ ਰਹੀ ਹੈ। ਕੈਂਬਰਿਜਸ਼ਾਇਰ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਹੈ, ‘‘ਸਾਨੂੰ ਸ਼ਾਮੀਂ 7:39 ਵਜੇ (ਸਥਾਨਕ ਸਮੇਂ ਮੁਤਾਬਕ) ਸੂਚਨਾ ਮਿਲੀ ਕਿ ਟਰੇਨ ਵਿੱਚ ਲੋਕਾਂ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ।’’ ਪੁਲਸ ਨੇ ਕਿਹਾ, ‘‘ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ ਅਤੇ ਟਰੇਨ ਨੂੰ ਹੰਟਿੰਗਡਨ ਵਿੱਚ ਰੋਕਿਆ ਗਿਆ ਹੈ, ਜਿੱਥੇ ਦੋ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।