ਬੁਢਲਾਡਾ (ਅਸ਼ੋਕ ਲਾਕੜਾ)
ਭਾਰਤੀ ਕਮਿਊਨਿਸਟ ਪਾਰਟੀ ਸਬ-ਡਵੀਜ਼ਨ ਬੁਢਲਾਡਾ ਦਾ ਡੈਲੀਗੇਟ ਇਜਲਾਸ ਸਥਾਨਕ ਪਾਰਟੀ ਦਫਤਰ ਵਿਖੇ ਮਾਸਟਰ ਗੁਰਬਚਨ ਮੰਦਰਾਂ, ਗੁਰਚਰਨ ਸਿੰਘ ਗੁਰਨੇ ਤੇ ਰਾਜਵੀਰ ਕੌਰ ਦੇ ਪ੍ਰਧਾਨਗੀ ਮੰਡਲ ਹੇਠ ਹੋਇਆ।
ਸਵਾਗਤੀ ਭਾਸ਼ਣ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਨੇ ਕਿਹਾ ਕਿ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਤੇ ਪ੍ਰਾਪਤੀਆਂ ਨੂੰ ਜਨਤਕ ਤੇ ਜ਼ਮੀਨੀ ਪੱਧਰ ਤੱਕ ਲਾਗੂ ਕਰਨਾ ਸਮੇਂ ਦੀ ਲੋੜ ਹੈ।ਜ਼ਿਲ੍ਹਾ ਅਬਜ਼ਰਵਰ ਐਡਵੋਕੇਟ ਕੁਲਵਿੰਦਰ ਉਡਤ ਨੇ ਸਫ਼ਲ ਇਜਲਾਸ ਮੌਕੇ ਇਨਕਲਾਬੀ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਵਿਸ਼ੇਸ਼ ਤੌਰ ’ਤੇ ਇਜਲਾਸ ਵਿੱਚ ਸ਼ਾਮਲ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਬੂਤ ਤੇ ਸਿਧਾਂਤਕ ਕਮਿਊਨਿਸਟ ਲਹਿਰ ਹੀ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਅਵਾਮ ਨੂੰ ਚੇਤਨ ਕਰਕੇ ਸੰਘਰਸ਼ ਲਈ ਪ੍ਰੇਰਿਤ ਕਰ ਸਕੇਗੀ।ਉਹਨਾ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਮਾਤੀ ਸਾਂਝ ਅਤੇ ਸਰਮਾਏਦਾਰੀ ਨਿਜ਼ਾਮ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਤਪਰ ਨੇ, ਜਿਨ੍ਹਾਂ ਖਿਲਾਫ ਤਿੱਖੇ ਸੰਘਰਸ਼ ਸਮੇਂ ਦੀ ਲੋੜ ਹੈ। ਜਿਸ ਲਈ ਜੜ੍ਹ ਪੱਧਰ ’ਤੇ ਪਾਰਟੀ ਦੀ ਮਜ਼ਬੂਤੀ ਦੀ ਲੋੜ ਹੈ।ਸਕੱਤਰ ਵੱਲੋਂ ਪਿਛਲੇ ਤਿੰਨ ਸਾਲਾਂ ਦੇ ਰਾਜਸੀ ਲੇਖੇ-ਜੋਖੇ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਵੱਖ-ਵੱਖ ਡੈਲੀਗੇਟਾਂ ਵੱਲੋਂ ਬਹਿਸ ਦੌਰਾਨ ਵਾਧੇ ਤੇ ਸੁਝਾਅ ਪੇਸ਼ ਕੀਤੇ ਅਤੇ ਸਰਬਸੰਮਤੀ ਨਾਲ ਰਿਪੋਰਟ ਪਾਸ ਕੀਤੀ ਗਈ।ਸਬ-ਡਵੀਜ਼ਨ ਬੁਢਲਾਡਾ ਦੀ 29 ਮੈਂਬਰੀ ਕਮੇਟੀ ਦਾ ਸਕੱਤਰ ਵੱਲੋਂ ਪੈਨਲ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਤੇ ਸੀਤਾਰਾਮ ਗੋਬਿੰਦਪੁਰਾ ਸਕੱਤਰ, ਜਗਸੀਰ ਸਿੰਘ ਰਾਏਕੇ, ਮਲਕੀਤ ਮੰਦਰਾਂ ਸਹਾਇਕ ਸਕੱਤਰ, ਵੇਦ ਪ੍ਰਕਾਸ਼ ਬੁਢਲਾਡਾ, ਹਰਦਿਆਲ ਸਿੰਘ ਬੁਢਲਾਡਾ, ਗੋਰਾ ਟਾਹਲੀਆਂ, ਜੱਗਾ ਸ਼ੇਰ ਖਾਂ ਵਾਲਾ, ਜਗਤਾਰ ਕਾਲਾ, ਰਘੂਨਾਥ ਸਿੰਗਲਾ, ਹਰਕੇਸ਼ ਮੰਡੇਰ, ਮਨਪ੍ਰੀਤ ਫਰੀਦਕੇ, ਸੁਖਦੇਵ ਬੋੜਾਵਾਲ, ਲਾਭ ਸਿੰਘ ਵਰੇ, ਬੰਬੂ ਸਿੰਘ, ਚਿਮਨ ਲਾਲ ਕਾਕਾ, ਤੇਜ ਰਾਮ ਆਮਦਪੁਰ, ਦਰਸ਼ਨ ਗੁਰਨੇ, ਮੱਖਣ ਰੰਘੜਿਆਲ ਅਸ਼ੋਕ ਲਾਕੜਾ ਕਮੇਟੀ ਮੈਂਬਰ ਚੁਣੇ ਗਏ। ਜ਼ਿਲ੍ਹਾ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੀਤ ਬੋੜਾਵਾਲ, ਭੁਪਿੰਦਰ ਗੁਰਨੇ, ਕਰਨੈਲ ਸਿੰਘ ਦਾਤੇਵਾਸ, ਭੁਪਿੰਦਰ ਗੁਰਨੇ, ਨਰਿੰਜਨ ਬੋਹਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਅੰਤ ’ਚ ਪ੍ਰਧਾਨਗੀ ਮੰਡਲ ਵੱਲੋਂ ਮਾਸਟਰ ਗੁਰਬਚਨ ਸਿੰਘ ਮੰਦਰਾਂ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।





