ਪੀ ਯੂ ਦੇ ਰਜਿਸਟਰਾਰ ਦਾ ਦਫਤਰ ਘੇਰਿਆ

0
33

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਭੰਗ ਕੀਤੇ ਜਾਣ ਅਤੇ ਜਮਹੂਰੀ ਢੰਗ ਨਾਲ ਸੰਘਰਸ਼ ਕਰਨ ਤੋਂ ਰੋਕਣ ਲਈ ਵਿਦਿਆਰਥੀਆਂ ਤੋਂ ਨਵੇਂ ਦਾਖਲਿਆਂ ਵਿੱਚ ਮੰਗੇ ਜਾ ਰਹੇ ਹਲਫਨਾਮਿਆਂ ਦੇ ਵਿਰੋਧ ਵਿੱਚ ਵਿਦਿਆਰਥੀਆਂ ਦਾ ਧਰਨਾ ਲਗਾਤਾਰ ਜਾਰੀ ਹੈ। ਵਿਦਿਆਰਥੀਆਂ ਨੇ ਮੰਗਲਵਾਰ ਸੰਘਰਸ਼ ਨੂੰ ਅੱਗੇ ਤੋਰਦਿਆਂ ਐਡਮਿਨ ਬਲਾਕ ਸਥਿਤ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਦਫਤਰ ਘੇਰ ਲਿਆ। ਹਾਲਾਂਕਿ ਦਫਤਰ ਦਾ ਮੇਨ ਗੇਟ ਸਕਿਉਰਟੀ ਵੱਲੋਂ ਬੰਦ ਕਰ ਦਿੱਤਾ ਗਿਆ ਸੀ, ਪਰ ਫਿਰ ਵੀ ਵਿਦਿਆਰਥੀ ਇਧਰਲੇ-ਉਧਰਲੇ ਰਸਤਿਆਂ ਰਾਹੀਂ ਪਹਿਲੀ ਮੰਜ਼ਲ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।