ਦਲਿਤ ਭੈਣਾਂ ਨਾਲ ਰੇਪ ਤੋਂ ਬਾਅਦ ਹੱਤਿਆ ਦੇ ਮਾਮਲੇ ’ਚ 6 ਗਿ੍ਰਫ਼ਤਾਰ

0
293

ਲਖੀਮਪੁਰ ਖੀਰੀ : ਯੂ ਪੀ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਨਿਘਾਸਨ ਥਾਣਾ ਖੇਤਰ ’ਚ ਦੋ ਦਲਿਤ ਭੈਣਾਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲਣ ਤੋਂ ਇੱਕ ਦਿਨ ਬਾਅਦ ਪੁਲਸ ਨੇ ਵੀਰਵਾਰ ਇਸ ਮਾਮਲੇ ’ਚ ਛੇ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਐੱਸ ਪੀ ਸੰਜੀਵ ਸੁਮਨ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ-ਅਸੀਂ ਘਟਨਾ ਤੋਂ ਬਾਅਦ ਰਾਤ ਭਰ ਦੀ ਤਲਾਸ਼ੀ ਮੁਹਿੰਮ ਦੌਰਾਨ ਜੁਨੈਦ, ਸੋਹੇਲ, ਹਾਫਿਜ਼ੁਰ ਰਹਿਮਾਨ, ਕਰੀਮੂਦੀਨ, ਆਰਿਫ ਅਤੇ ਛੋਟੂ ਨੂੰ ਗਿ੍ਰਫਤਾਰ ਕੀਤਾ ਹੈ। ਐੱਸ ਪੀ ਨੇ ਦਾਅਵਾ ਕੀਤਾ ਕਿ ਜੁਨੈਦ ਅਤੇ ਸੋਹੇਲ ਦੇ ਦੋਵੇਂ ਮਿ੍ਰਤਕ ਭੈਣਾਂ ਨਾਲ ਪ੍ਰੇਮ ਸੰਬੰਧ ਸਨ। ਉਨ੍ਹਾ ਕਿਹਾ-ਸ਼ੁਰੂਆਤੀ ਜਾਂਚ ਅਨੁਸਾਰ ਦੋਵੇਂ ਭੈਣਾਂ ਬੁੱਧਵਾਰ ਦੁਪਹਿਰ ਜੁਨੈਦ ਅਤੇ ਸੋਹੇਲ ਦੇ ਕਹਿਣ ’ਤੇ ਘਰੋਂ ਨਿਕਲੀਆਂ ਸਨ। ਜੁਨੈਦ ਅਤੇ ਸੋਹੇਲ ਦੇ ਨਾਲ ਹਾਫਿਜ਼ੁਰ ਰਹਿਮਾਨ ਵੀ ਸੀ। ਜੁਨੈਦ ਅਤੇ ਸੋਹੇਲ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਕੁੜੀਆਂ ਨਾਲ ਬਲਾਤਕਾਰ ਕੀਤਾ ਤੇ ਬਾਅਦ ’ਚ ਉਨ੍ਹਾਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਜੁਨੈਦ ਅਤੇ ਸੋਹੇਲ ਨੇ ਲਾਸ਼ਾਂ ਨੂੰ ਟਿਕਾਣੇ ਲਾਉਣ ਲਈ ਕਰੀਮੂਦੀਨ ਅਤੇ ਆਰਿਫ ਨੂੰ ਬੁਲਾਇਆ। ਬਾਅਦ ’ਚ ਉਨ੍ਹਾਂ ਨੇ ਦੋਹਾਂ ਭੈਣਾਂ ਦੀਆਂ ਲਾਸ਼ਾਂ ਨੂੰ ਦਰੱਖਤ ’ਤੇ ਲਟਕਾਉਣ ਦਾ ਫੈਸਲਾ ਕੀਤਾ ਤਾਂ ਜੋ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਸਕੇ।

LEAVE A REPLY

Please enter your comment!
Please enter your name here