ਫਾਸਟੈਗ ਨਿਯਮਾਂ ’ਚ ਹੋਇਆ ਬਦਲਾਅ

0
39

ਚੰਡੀਗੜ੍ਹ : ਕੇਂਦਰ ਸਰਕਾਰ ਨੇ ਸ਼ਨਿਚਰਵਾਰ ਤੋਂ ਕੌਮੀ ਰਾਜਮਾਰਗਾਂ ’ਤੇ ਚੱਲਣ ਵਾਲੇ ਵਾਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜੇ ਤੁਹਾਡੇ ਕੋਲ ਫਾਸਟੈਗ ਨਹੀਂ ਹੈ ਤਾਂ ਵੀ ਤੁਹਾਡੀ ਜੇਬ ’ਤੇ ਵੱਡਾ ਕੱਟ ਨਹੀਂ ਲੱਗੇਗਾ। ਹੁਣ ਫਾਸਟੈਗ ਤੋਂ ਬਿਨਾਂ ਵਾਲੇ ਵਾਹਨਾਂ ਨੂੰ ਜੇ ਉਹ ਟੋਲ ਪਲਾਜ਼ਾ ’ਤੇ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦੇ ਹਨ, ਤਾਂ ਉਨ੍ਹਾਂ ਨੂੰ ਦੁੱਗਣਾ ਟੋਲ ਨਹੀਂ ਦੇਣਾ ਪਵੇਗਾ। ਉਹ ਨਿਰਧਾਰਿਤ ਟੋਲ ਦਰਾਂ ਤੋਂ ਸਿਰਫ਼ 25 ਫੀਸਦੀ ਜ਼ਿਆਦਾ ਭੁਗਤਾਨ ਕਰਕੇ ਅੱਗੇ ਜਾ ਸਕਣਗੇ। 15 ਨਵੰਬਰ 2025 ਤੋਂ ਲਾਗੂ ਨਵੇਂ ਨਿਯਮਾਂ ਅਨੁਸਾਰ ਫਾਸਟੈਗ ਨਾ ਹੋਣ ਜਾਂ ਉਸ ਵਿੱਚ ਨਾਕਾਫੀ ਬੈਲੇਂਸ ਹੋਣ ’ਤੇ ਹੁਣ ਦੁੱਗਣੀ ਟੋਲ ਫੀਸ ਨਹੀਂ ਲਈ ਜਾਵੇਗੀ।
ਜੇ ਵਾਹਨ ਚਾਲਕ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦਾ ਹੈ ਤਾਂ ਉਸ ਨੂੰ ਨਿਰਧਾਰਿਤ ਟੋਲ ਫੀਸ ਦਾ ਸਿਰਫ਼ ਸਵਾ ਗੁਣਾ ਭੁਗਤਾਨ ਕਰਨਾ ਹੋਵੇਗਾ।