ਫਗਵਾੜਾ ਦੇ ਬਾਜ਼ਾਰ ਬੰਦ ਰਹੇ

0
40

ਫਗਵਾੜਾ : ਸ਼ਿਵ ਸੈਨਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਇੰਦਰਜੀਤ ਕੜਵਲ ਅਤੇ ਉਸ ਦੇ ਪੁੱਤਰ ਜਿੰਮੀ ਕੜਵਲ ’ਤੇ ਮੰਗਲਵਾਰ ਸ਼ਾਮ ਹੋਏ ਹਮਲੇ ਤੋਂ ਬਾਅਦ ਬੁੱਧਵਾਰ ਸ਼ਹਿਰ ਵਿੱਚ ਮੁਕੰਮਲ ਬੰਦ ਦੇਖਿਆ ਗਿਆ। ਹਥਿਆਰਬੰਦ ਹਮਲਾਵਰਾਂ ਦੇ ਇੱਕ ਸਮੂਹ ਵੱਲੋਂ ਕੀਤੇ ਗਏ ਹਮਲੇ ਨੇ ਹਿੰਦੂ ਸੰਗਠਨਾਂ ਵਿੱਚ ਵਿਆਪਕ ਰੋਸ ਪੈਦਾ ਕਰ ਦਿੱਤਾ ਹੈ ਅਤੇ ਉਹ ਸਖਤ ਪੁਲਸ ਕਾਰਵਾਈ ਦੀ ਮੰਗ ਕਰ ਰਹੇ ਹਨ।
ਐੱਸ ਐੱਸ ਪੀ ਗੌਰਵ ਤੂਰਾ ਅਤੇ ਐੱਸ ਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਐੱਸ ਐੱਚ ਓ ਊਸ਼ਾ ਰਾਣੀ ਦੀ ਸ਼ਿਕਾਇਤ ’ਤੇ ਸਿਟੀ ਪੁਲਸ ਨੇ ਛੇ ਹਮਲਾਵਰਾਂ, ਜਿਨ੍ਹਾਂ ਵਿੱਚ ਤਨੀਸ਼ ਉਰਫ ਬਿੰਦਾ ਅਤੇ ਸੁਨੀਲ (ਦੋਵੇਂ ਵਾਲਮੀਕਿ ਮੁਹੱਲਾ, ਫਗਵਾੜਾ ਦੇ ਵਸਨੀਕ) ਵਜੋਂ ਪਛਾਣੇ ਗਏ ਹਨ, ਉੱਤੇ ਮਾਮਲਾ ਦਰਜ ਕੀਤਾ ਹੈ।